Sep 23, 2026

ਸਰੀ ( ਕਾਹਲੋਂ)-– ਸਥਾਨਕ ਸੰਸਥਾਵਾਂ ਕੋਲ ਸਿਟੀ ਆਫ਼ ਸਰੀ ਦੇ 2027 ਸੱਭਿਆਚਾਰਕ ਗਰਾਂਟ ਪ੍ਰੋਗਰਾਮ ਤਹਿਤ ਫੰਡਿੰਗ ਲਈ ਅਰਜ਼ੀ ਦੇਣ ਵਾਸਤੇ 5 ਅਕਤੂਬਰ, 2026 ਤੱਕ ਦਾ ਸਮਾਂ ਹੈ। ਸ਼ਹਿਰ ਵਿੱਚ ਕਲਾ, ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਿਤ ਗਤੀਵਿਧੀਆਂ ਨੂੰ ਸਹਿਯੋਗ ਦੇਣ ਲਈ ਕੁੱਲ $500,000 ਦੀ ਰਕਮ ਉਪਲਬਧ ਕੀਤੀ ਜਾਂਦੀ ਹੈ।

ਪਾਰਕਸ, ਰਿਕ੍ਰੀਏਸ਼ਨ ਅਤੇ ਕਲਚਰ ਦੀ ਜਨਰਲ ਮੈਨੇਜਰ ਲੌਰੀ ਕੈਵਨ ਨੇ ਕਿਹਾ, “ਸਰੀ ਦੀ ਵਿਭਿੰਨਤਾ ਉਨ੍ਹਾਂ ਬਹੁਤ ਸਾਰੇ ਕਲਾਕਾਰਾਂ, ਸੰਸਥਾਵਾਂ ਅਤੇ ਸੱਭਿਆਚਾਰਕ ਸਮੂਹਾਂ ਵਿੱਚ ਝਲਕਦੀ ਹੈ, ਜੋ ਸਾਡੇ ਭਾਈਚਾਰਿਆਂ ਨੂੰ ਜੀਵੰਤ ਬਣਾਉਂਦੇ ਹਨ। ਸੱਭਿਆਚਾਰਕ ਗਰਾਂਟ ਪ੍ਰੋਗਰਾਮ ਰਾਹੀਂ ਅਸੀਂ ਉਨ੍ਹਾਂ ਸਥਾਨਕ ਸੰਸਥਾਵਾਂ ਵਿੱਚ ਨਿਵੇਸ਼ ਕਰ ਰਹੇ ਹਾਂ ਜੋ ਲੋਕਾਂ ਨੂੰ ਕਲਾ, ਸੱਭਿਆਚਾਰ ਅਤੇ ਵਿਰਾਸਤ ਦਾ ਅਨੁਭਵ ਕਰਨ ਅਤੇ ਇੱਕ-ਦੂਜੇ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਮੈਂ ਯੋਗ ਸੰਸਥਾਵਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਅੰਤਿਮ ਮਿਤੀ ਤੋਂ ਪਹਿਲਾਂ ਅਰਜ਼ੀ ਦੇਣ ਅਤੇ ਸਰੀ ਦੀ ਸੱਭਿਆਚਾਰਕ ਰੌਣਕ ਵਿੱਚ ਆਪਣਾ ਯੋਗਦਾਨ ਜਾਰੀ ਰੱਖਣ।” ਇਹ ਪ੍ਰੋਗਰਾਮ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਸਹਿਯੋਗ ਦਿੰਦਾ ਹੈ, ਜਿਨ੍ਹਾਂ ਵਿੱਚ ਸੰਗੀਤ, ਨ੍ਰਿਤ, ਥੀਏਟਰ, ਵੀਜ਼ੂਅਲ ਅਤੇ ਮੀਡੀਆ ਆਰਟਸ, ਵਿਰਾਸਤ, ਮੂਲਵਾਸੀ ਕਲਾ (Indigenous Arts) ਅਤੇ ਸੱਭਿਆਚਾਰਕ ਸਮਾਗਮ ਸ਼ਾਮਲ ਹਨ। ਸਰੀ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੀ ਯੋਜਨਾ ਬਣਾਉਣ ਵਾਲੀਆਂ ਰਜਿਸਟਰਡ ਅਤੇ ਗੈਰ-ਰਜਿਸਟਰਡ ਗੈਰ-ਮੁਨਾਫ਼ਾ ਸੰਸਥਾਵਾਂ ਤਿੰਨ ਸ਼੍ਰੇਣੀਆਂ ਰਾਹੀਂ ਫੰਡਿੰਗ ਲਈ ਅਰਜ਼ੀ ਦੇ ਸਕਦੀਆਂ ਹਨ:

  • ਸੱਭਿਆਚਾਰਕ ਸਮਾਗਮ ਗਰਾਂਟ (Cultural Celebration Grants): $3,000 ਤੱਕ
  • ਪ੍ਰੋਜੈਕਟ ਗਰਾਂਟ (Project Grants): $10,000 ਤੱਕ
  • ਓਪਰੇਟਿੰਗ ਗਰਾਂਟ (Operating Grants): $25,000 ਤੱਕ

2026 ਵਿੱਚ, ਸਰੀ ਸ਼ਹਿਰ ਨੇ 86 ਸੰਸਥਾਵਾਂ ਨੂੰ ਕੁੱਲ $506,400 ਦੀਆਂ ਸੱਭਿਆਚਾਰਕ ਗ੍ਰਾਂਟਾਂ ਪ੍ਰਦਾਨ ਕੀਤੀਆਂ। ਇਨ੍ਹਾਂ ਗ੍ਰਾਂਟਾਂ ਰਾਹੀਂ ਸਰੀ ਭਰ ਵਿੱਚ ਸਾਲਾਨਾ ਕਾਰਜਕਾਰੀ ਖ਼ਰਚਿਆ, ਸਾਲਾਨਾ ਸਮਾਗਮਾਂ ਅਤੇ ਇੱਕ ਵਾਰ ਹੋਣ ਵਾਲੇ ਸੱਭਿਆਚਾਰਕ ਸਮਾਗਮਾਂ ਨੂੰ ਸਹਿਯੋਗ ਮਿਲਿਆ। ਜਿਨ੍ਹਾਂ ਸੰਸਥਾਵਾਂ ਨੂੰ ਆਪਣੀ ਅਰਜ਼ੀ ਤਿਆਰ ਕਰਨ ਵਿੱਚ ਮਦਦ ਦੀ ਲੋੜ ਹੈ, ਉਹ 25 ਸਤੰਬਰ ਤੱਕ ਸੱਭਿਆਚਾਰਕ ਗ੍ਰਾਂਟਾਂ ਦੇ ਸੰਪਰਕ ਅਧਿਕਾਰੀ ਨਾਲ ਇੱਕ ਸਲਾਹਕਾਰ ਸੈਸ਼ਨ ਬੁੱਕ ਕਰ ਸਕਦੇ ਹਨ। ਇਨ੍ਹਾਂ ਸੈਸ਼ਨਾਂ ਵਿੱਚ ਪ੍ਰੋਗਰਾਮ ਲਈ ਯੋਗਤਾ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ।

ਸੱਭਿਆਚਾਰਕ ਗ੍ਰਾਂਟਾਂ ਨਾਲ ਸਬੰਧਿਤ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ ਲਈ ਕਲਚਰਲ ਗਰਾਂਟਸ ਨਿਊਜ਼ਲੈਟਰ ਦੀ ਸਬਸਕ੍ਰਿਪਸ਼ਨ ਲਓ। ਯੋਗਤਾ ਮਾਪਦੰਡਾਂ, ਅਰਜ਼ੀ ਸੰਬੰਧੀ ਵੇਰਵਿਆਂ ਅਤੇ ਹੋਰ ਜਾਣਕਾਰੀ ਲਈ surrey.ca/culturalgrants ’ਤੇ ਜਾਓ।

Leave a Reply

Your email address will not be published. Required fields are marked *