Sep 27, 2026

featured-img

ਫਾਈਨਲ ਵਿਚ ਈਰਾਨ ਦੀ ਟੀਮ ਨੂੰ ਹਰਾਇਆ-

ਨਾਗੋਆ- ਭਾਰਤੀ ਮਹਿਲਾ ਕਬੱਡੀ ਟੀਮ ਨੇ ਸ਼ਨਿਚਰਵਾਰ ਨੂੰ ਇਰਾਨ ਨੂੰ 37-34 ਨਾਲ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਟੀਮ ਨੇ ਫਾਈਨਲ ਵਿੱਚ ਸ਼ਾਨਦਾਰ ਖੇਡ ਦਿਖਾਉਂਦਿਆਂ ਸਖ਼ਤ ਮੁਕਾਬਲੇ ਵਿੱਚ ਇਰਾਨ ਨੂੰ ਮਾਤ ਦਿੱਤੀ ਅਤੇ ਖ਼ਿਤਾਬ ਆਪਣੇ ਨਾਂ ਕੀਤਾ। ਇਹ ਮੁਕਾਬਲਾ ਆਇਚੀ-ਨਾਗੋਆ ਵਿੱਚ ਹੋਇਆ।

ਭਾਰਤੀ ਟੀਮ ਲਈ ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਰਹੀ ਕਿਉਂਕਿ ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣਾ ਜੇਤੂ ਸਫ਼ਰ ਜਾਰੀ ਰੱਖਿਆ। ਭਾਰਤ ਨੇ ਗਰੁੱਪ ਗੇੜ ਵਿੱਚ ਬੰਗਲਾਦੇਸ਼, ਇਰਾਨ ਅਤੇ ਜਾਪਾਨ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ।ਫਾਈਨਲ ਵਿੱਚ ਭਾਰਤ ਅਤੇ ਇਰਾਨ ਵਿਚਾਲੇ ਸ਼ੁਰੂ ਤੋਂ ਹੀ ਸਖ਼ਤ ਟੱਕਰ ਦੇਖਣ ਨੂੰ ਮਿਲੀ। ਦੋਵਾਂ ਟੀਮਾਂ ਨੇ ਲਗਾਤਾਰ ਅੰਕ ਹਾਸਲ ਕੀਤੇ ਅਤੇ ਮੁਕਾਬਲਾ ਆਖ਼ਰ ਤੱਕ ਰੌਮਾਂਚਕ ਬਣਿਆ ਰਿਹਾ। ਭਾਰਤੀ ਖਿਡਾਰਨਾਂ ਨੇ ਦਬਾਅ ਦੇ ਬਾਵਜੂਦ ਆਪਣੀ ਖੇਡ ਵਿੱਚ ਇਕਾਗਰਤਾ ਬਣਾਈ ਰੱਖੀ ਅਤੇ ਆਖ਼ਰ ਵਿੱਚ 37-34 ਨਾਲ ਜਿੱਤ ਦਰਜ ਕਰ ਲਈ।

ਜ਼ਿਕਰਯੋਗ ਹੈ ਕਿ ਮਹਿਲਾ ਕਬੱਡੀ ਨੂੰ 2010 ਵਿੱਚ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਭਾਰਤ ਨੇ ਇਸ ਤੋਂ ਬਾਅਦ ਹਰ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। 2026 ਦੀਆਂ ਏਸ਼ਿਆਈ ਖੇਡਾਂ ਵਿੱਚ ਵੀ ਭਾਰਤੀ ਟੀਮ ਨੇ ਆਪਣਾ ਖ਼ਿਤਾਬ ਕਾਇਮ ਰੱਖਿਆ ਹੈ।

ਭਾਰਤੀ ਮਹਿਲਾ ਟੀਮ ਨੇ ਗਰੁੱਪ ਗੇੜ ਵਿੱਚ ਪਹਿਲਾਂ ਬੰਗਲਾਦੇਸ਼ ਨੂੰ 42-21 ਨਾਲ ਹਰਾਇਆ। ਇਸ ਤੋਂ ਬਾਅਦ ਇਰਾਨ ਨੂੰ 37-23 ਅਤੇ ਜਾਪਾਨ ਨੂੰ 50-25 ਨਾਲ ਮਾਤ ਦਿੱਤੀ। ਇਸ ਤਰ੍ਹਾਂ ਭਾਰਤ ਨੇ ਗਰੁੱਪ ਗੇੜ ਦੇ ਤਿੰਨੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ।

ਹੁਣ ਫਾਈਨਲ ਵਿੱਚ ਇਰਾਨ ਨੂੰ 37-34 ਨਾਲ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਇੱਕ ਵਾਰ ਫਿਰ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ ਹੈ।

— ਭਾਰਤੀ ਪੁਰਸ਼ ਕਬੱਡੀ ਟੀਮ ਨੇ ਵੀ ਸੋਨ ਤਗਮਾ ਜਿੱਤਿਆ-

ਨਾਗੋਆ-ਭਾਰਤ ਨੇ ਏਸ਼ਿਆਈ ਖੇਡਾਂ 2026 ਵਿੱਚ ਕਬੱਡੀ ਦਾ ਸੋਨ ਤਗਮਾ ਜਿੱਤਣ ਦਾ ਸਿਲਸਿਲਾ ਜਾਰੀ ਰੱਖਦਿਆਂ ਸ਼ਨਿਚਰਵਾਰ ਨੂੰ ਪੁਰਸ਼ਾਂ ਦੇ ਫਾਈਨਲ ਵਿੱਚ ਇਰਾਨ ਨੂੰ 40-34 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਨੌਵਾਂ ਸੋਨ ਤਗਮਾ ਜਿੱਤਿਆ। ਭਾਰਤ ਨੇ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਨੂੰ ਛੱਡ ਕੇ ਹਰ ਵਾਰ ਪੁਰਸ਼ ਕਬੱਡੀ ਵਿੱਚ ਸੋਨ ਤਗਮਾ ਜਿੱਤਿਆ ਹੈ। 2018 ਵਿੱਚ ਇਰਾਨ ਨੇ ਖ਼ਿਤਾਬ ਜਿੱਤਿਆ ਸੀ, ਜਦਕਿ ਭਾਰਤ ਨੂੰ ਕਾਂਸੀ ਤਗਮੇ ਨਾਲ ਸਬਰ ਕਰਨਾ ਪਿਆ ਸੀ।

ਭਾਰਤ ਨੇ ਸ਼ਾਨਦਾਰ ਮੁਹਿੰਮ ਦੌਰਾਨ ਆਪਣਾ ਦਬਦਬਾ ਕਾਇਮ ਰੱਖਿਆ। ਟੀਮ ਨੇ ਗਰੁੱਪ ਗੇੜ ਵਿੱਚ ਜਾਪਾਨ, ਚੀਨੀ ਤਾਈਪੇਈ, ਬੰਗਲਾਦੇਸ਼ ਅਤੇ ਦੱਖਣੀ ਕੋਰੀਆ ਨੂੰ ਹਰਾਉਂਦਿਆਂ ਜੇਤੂ ਰਹਿ ਕੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਸੈਮੀਫਾਈਨਲ ਵਿੱਚ ਥਾਈਲੈਂਡ ਨੂੰ 66-28 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।

ਜ਼ਿਕਰਯੋਗ ਹੈ ਕਿ ਪੁਰਸ਼ ਕਬੱਡੀ 1990 ਤੋਂ ਏਸ਼ਿਆਈ ਖੇਡਾਂ ਦਾ ਹਿੱਸਾ ਹੈ। ਭਾਰਤ ਨੇ ਹੁਣ ਤੱਕ ਹੋਈਆਂ 10 ਏਸ਼ਿਆਈ ਖੇਡਾਂ ਵਿੱਚੋਂ ਨੌਂ ਵਿੱਚ ਸੋਨ ਤਗਮਾ ਜਿੱਤਿਆ ਹੈ। 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਵੀ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ।

ਭਾਰਤ ਨੂੰ ਕਬੱਡੀ ਵਿੱਚ ਇੱਕ ਦਿਨ ’ਚ ਦੋ ਸੋਨ ਤਗਮੇ

ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਕਬੱਡੀ ਦੇ ਮੈਦਾਨ ’ਚ ਅੱਜ ਇਤਿਹਾਸ ਰਚ ਦਿੱਤਾ। ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇੱਕੋ ਦਿਨ ਇਰਾਨ ਨੂੰ ਹਰਾ ਕੇ ਸੋਨ ਤਗਮੇ ਜਿੱਤੇ। ਪੁਰਸ਼ ਟੀਮ ਨੇ ਫਾਈਨਲ ਵਿੱਚ ਇਰਾਨ ਨੂੰ 40-34 ਨਾਲ ਮਾਤ ਦੇ ਕੇ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਕਬੱਡੀ ਦਾ ਸੋਨ ਤਗਮਾ 9ਵੀਂ ਵਾਰ ਜਿੱਤਿਆ ਹੈ।

ਪੁਰਸ਼ ਟੀਮ ਨੇ ਮੁਕਾਬਲੇ ਦੌਰਾਨ ਕਈ ਵਾਰ ਇਰਾਨ ’ਤੇ ਦਬਦਬਾ ਬਣਾਇਆ। ਭਾਰਤੀ ਖਿਡਾਰੀਆਂ ਨੇ ਹਮਲੇ ਦੇ ਨਾਲ-ਨਾਲ ਰੱਖਿਆ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੰਤ ਤੱਕ ਆਪਣੀ ਬੜ੍ਹਤ ਕਾਇਮ ਰੱਖੀ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਫਾਈਨਲ ਵਿੱਚ ਇਰਾਨ ਨੂੰ ਮਾਤ ਦੇ ਕੇ ਸੋਨ ਤਗਮਾ ਜਿੱਤਿਆ। ਮਹਿਲਾ ਟੀਮ ਦੀ ਜਿੱਤ ਨਾਲ ਭਾਰਤ ਨੇ ਕਬੱਡੀ ਵਿੱਚ ਇੱਕੋ ਦਿਨ ਦੋ ਸੋਨ ਤਗਮੇ ਆਪਣੇ ਨਾਂ ਕਰ ਲਏ।

ਭਾਰਤ ਨੂੰ ਪੁਰਸ਼ ਕਬੱਡੀ ਵਿੱਚ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਇਲਾਵਾ ਹਰ ਵਾਰ ਸੋਨ ਤਗਮਾ ਮਿਲਿਆ ਹੈ। 2018 ਵਿੱਚ ਇਰਾਨ ਨੇ ਸੋਨ ਜਿੱਤਿਆ ਸੀ, ਜਦਕਿ ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ।

featured-img

 

Leave a Reply

Your email address will not be published. Required fields are marked *