Sep 27, 2026

ਗੁਲਵੀਰ ਨੂੰ ਚਾਂਦੀ; ਸਾਤਵਿਕ-ਚਿਰਾਗ ਦੀ ਹਾਰ ਤੋਂ ਭਾਰਤ ਨੂੰ ਵੱਡਾ ਝਟਕਾ

featured-img
ਨਾਗੋਆ-ਨਾਗੋਆ ਵਿਚ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਮਿਲੇ-ਜੁਲੇ ਨਤੀਜੇ ਸਾਹਮਣੇ ਆਏ। ਸੁਰੂਚੀ ਸਿੰਘ ਅਤੇ ਕਮਲਜੀਤ ਨੇ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਲੰਬੇ ਸਮੇਂ ਦਾ ਇੰਤਜ਼ਾਰ ਖਤਮ ਕੀਤਾ, ਜਦਕਿ ਲੰਬੀ ਦੌੜ ਦੇ ਦੌੜਾਕ ਗੁਲਵੀਰ ਸਿੰਘ ਨੇ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਹਾਲਾਂਕਿ, ਬੈਡਮਿੰਟਨ ਦੇ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਸਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਪਹਿਲੇ ਹੀ ਦੌਰ ਵਿੱਚ ਹਾਰ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ।

ਸੁਰੂਚੀ ਅਤੇ ਕਮਲਜੀਤ ਨੇ ਸ਼ੂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 484.6 ਅੰਕਾਂ ਦਾ ਸਕੋਰ ਬਣਾਇਆ, ਜੋ ਕਿ ਖੇਡਾਂ ਅਤੇ ਏਸ਼ੀਆਈ ਰਿਕਾਰਡ ਹੈ। ਇਸ ਜਿੱਤ ਨਾਲ ਭਾਰਤੀ ਸ਼ੂਟਿੰਗ ਟੀਮ ਦਾ ਮਨੋਬਲ ਕਾਫੀ ਉੱਚਾ ਹੋਇਆ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੀ 50 ਮੀਟਰ ਰਾਈਫਲ 3-ਪੁਜ਼ੀਸ਼ਨ ਟੀਮ—ਐਸ਼ਵਰਿਆ ਪ੍ਰਤਾਪ ਸਿੰਘ, ਰੁਦਰਾਂਕਸ਼ ਪਾਟਿਲ ਅਤੇ ਨੀਰਜ ਕੁਮਾਰ ਨੇ ਵੀ 1762 ਅੰਕਾਂ ਨਾਲ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਚੀਨ ਦੀ ਟੀਮ ਨੇ 1766 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *