Sep 30, 2026

ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਦੇ ਗ੍ਰਹਿ ਵਿਖੇ ਭਰਵੀਂ ਚੋਣ ਮੀਟਿੰਗ-

ਸਰੀ ( ਦੇ ਪ੍ਰ ਬਿ) – ਬੀਤੇ ਐਤਵਾਰ ਨੂੰ ਸਰੀ ਮਿਊਂਸਪਲ ਚੋਣਾਂ ਵਿਚ ਸਾਬਕਾ ਮੇਅਰ ਡੱਗ ਮੈਕੱਲਮ ਦੀ ਸਲੇਟ ਸੇਫ ਸਰੀ ਕੋਲੀਸ਼ਨ ਦੇ ਸਮਰਥਨ ਵਿਚ ਉਘੇ ਕਬੱਡੀ ਪ੍ਰੋਮੋਟਰ ਬਲਵੀਰ ਸਿੰਘ  ਬੈਂਸ ਵਲੋਂ ਭਰਵੀਂ ਚੋਣ ਇਕੱਤਰਤਾ ਆਪਣੇ ਗ੍ਰਹਿ ਵਿਖੇ ਕਰਵਾਈ ਗਈ। ਇਸ ਮੌਕੇ ਹਾਜ਼ਰ ਸਮਰਥਕਾਂ ਤੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਮੇਅਰ ਉਮੀਦਵਾਰ ਡੱਗ ਮੈਕਲਮ ਨੇ ਕਿਹਾ ਕਿ ਉਹਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਜੋ ਵੀ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਗਏ ਹਨ। ਹੁਣ ਇਸ ਵਾਰ ਵੀ ਉਹ ਜੋ ਵਾਅਦੇ ਕਰ ਰਹੇ ਹਨ, ਉਹਨਾਂ ਨੂੰ ਹਰ ਹਾਲ ਪੂਰਾ ਕਰਨਗੇ। ਇਹਨਾਂ ਚੋਣ ਵਾਅਦਿਆਂ ਦੀ ਲੜੀ ਵਿਚ ਪ੍ਰਮੁੱਖ  ਸਰੀ ਵਿਚ ਨਵਾਂ ਜਨਰਲ ਹਸਪਤਾਲ ਬਣਾਉਣ, ਸਰੀ ਨਿਊਟਨ ਤੱਕ ਸਕਾਈਟਰੇਨ ਦਾ ਵਿਸਥਾਰ, ਅਪਰਾਧਾਂ ਦੀ ਰੋਕਥਾਮ ਲਈ ਵਧੇਰੇ ਪੁਲਿਸ ਅਫਸਰ ਭਰਤੀ ਕਰਨ ਅਤੇ 24 ਘੰਟੇ ਨਿਗਰਾਨ ਲਈ ਹੈਲੀਕਾਪਟਰ ਅਤੇ ਡਰੋਨਾਂ ਦੇ ਫਲੀਟ ਦੀ ਤਾਇਨਾਤੀ ਤੋਂ ਇਲਾਵਾ ਅਗਲੇ ਚਾਰ ਲਈ ਪ੍ਰਾਪਰਟੀ ਟੈਕਸ ਫਰੀਜ ਕਰਨ, ਸਿਟੀ ਹਾਲ ਵਿਚ ਨਿਸ਼ਚਿਤ ਸਮੇਂ ਵਿਚ ਉਸਾਰੀ ਪਰਮਿਟ ਜਾਰੀ ਕਰਨ ਦੇ ਨਾਲ ਸਰੀ ਦੇ ਬੁਨਿਆਦਾ ਢਾਂਚੇ ਦੀ ਮਜ਼ਬੂਤੀ ਲਈ ਲੋਕਾਂ ਦੀ ਸਲਾਹ ਨਾਲ ਕੰਮ ਕਰਨੇ ਆਦਿ ਦੱਸਿਆ । ਉਹਨਾਂ ਹੋਰ ਕਿਹਾ ਕਿ ਉਹ ਸਰੀ ਨੂੰ ਵਿਸ਼ਵ ਦਾ ਇਕ ਨੰਬਰ ਵੰਨ ਸ਼ਹਿਰ ਬਣਾਉਣ ਲਈ ਮੁੜ ਮੇਅਰ ਬਣਨ ਦੇ ਚਾਹਵਾਨ ਹਨ। ਉਹਨਾਂ ਸੇਫ ਸਰੀ ਕੋਲੀਸ਼ਨ ਦੀ ਪੂਰੀ ਸਲੇਟ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਕੌਂਸਲਰ ਉਮੀਦਵਾਰ ਮਨਦੀਪ ਨਾਗਰਾ, ਮੀਰਾ ਗਿੱਲ, ਸੁਹਾਨਾ ਗਿੱਲ, ਐਲੀਸਨ ਪੈਟਨ, ਚੇਨੀ ਕਲੋਕ, ਲੌਰੀ ਗੁਏਰਾ, ਡੱਗ ਐਲਫੋਰਡ ਤੇ ਬੌ ਸਿੰਪਸਨ ਹਾਜ਼ਰ ਸਨ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ, ਗੋਪਾਲ ਲੋਹੀਆ, ਸੋਢੀ ਦਦਰਾਲ, ਪ੍ਰੀਤਮ ਚਾਹਲ, ਤਨਵੀਰ ਧਾਲੀਵਾਲ ਨੇ ਸਿਟੀ ਦੇ ਵਿਕਾਸ ਸਬੰਧੀ ਕਈ ਸਵਾਲ ਪੁੱਛਣ ਦੇ ਨਾਲ ਉਹਨਾਂ ਦੀ ਸਲੇਟ ਨੂੰ ਭਰਪੂਰ ਸਮਰਥਨ ਦੇਣ ਦਾ ਵਾਅਦਾ ਕੀਤਾ।

Leave a Reply

Your email address will not be published. Required fields are marked *