ਸਰੀ ( ਦੇ ਪ੍ਰ ਬਿ)-ਬੀਤੇ ਐਤਵਾਰ ਸਰੀ ਕੰਸਰਵੇਟਿਵ ਦੇ ਆਗੂ ਹੋਣਵੀਰ ਸਿੰਘ ਰੰਧਾਵਾ ਤੇ ਉਹਨਾਂ ਦੀ ਟੀਮ ਵਲੋਂ ਗੁਰਦੁਆਰ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਸਰੀ ਮਿਊਂਸਪਲ ਚੋਣਾਂ ਵਿਚ ਪਾਰਟੀ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ ਰਾਗੀ ਸਿੰਘਾਂ ਦੇ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਮੇੇਅਰ ਉਮੀਦਵਾਰ ਹੋਣਵੀਰ ਰੰਧਾਵਾ ਦੇ ਨਾਲ ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਹਰਕੀਰਤ ਸਿੰਘ ਸਿੱਧੂ , ਵੈਂਡਰਪਲੂਗ ਕੈਲਵਿਨ, ਮਨੂ ਸ਼ਰਮਾ, ਪੁੱਲਰ ਕੋਰਡੇਲ, ਜਾਵੇਦ ਮਹਿਨਾਜ਼ ਤੇ ਵੂ ਡੋਨਾ ਨੇ ਵੀ ਹਾਜ਼ਰੀ ਭਰੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਸਮਰਥਕਾਂ ਅਤੇ ਸੰਗਤ ਦਾ ਹੋਣਵੀਰ ਰੰਧਾਵਾ ਤੇ ਰਿੱਕੀ ਬਾਜਵਾ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਣਵੀਰ ਰੰਧਾਵਾ ਤੇ ਰਿੱਕੀ ਬਾਜਵਾ ਵਲੋਂ ਦੇਸ ਪ੍ਰਦੇਸ ਟਾਈਮਜ ਵਿਚ ਛਪੇ ਸਰੀ ਕੰਸਰਵੇਟਿਵ ਸਲੇਟ ਦੇ ਪਲੇਟਫਾਰਮ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ।




