ਕਮਲ ਧਾਲੀਵਾਲ ਦੇ ਮਾਣ ਵਿਚ ਸਮਾਗਮ 4 ਅਕਤੂਬਰ ਨੂੰ-
ਵੈਨਕੂਵਰ (ਮਨਜਿੰਦਰ ਪੰਨੂ )- ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਲਈ ਅਨੇਕਾਂ ਆਗੂਆਂ ਨੇ ਕਮਰ ਕੱਸੇ ਕਰ ਲਏ ਹਨ। ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜੋ ਵਿਦੇਸ਼ਾਂ ਵਿੱਚ ਵੀ ਪਾਰਟੀ ਲਈ ਸੇਵਾਵਾਂ ਨਿਭਾਅ ਰਹੇ ਹਨ ਤੇ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ।
ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਨਾਲ ਸਬੰਧ ਰੱਖਣ ਵਾਲੇ ਕਮਲ ਧਾਲੀਵਾਲ ਜੋ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਹਨ ਤੇ ਲੰਮੇ ਸਮੇਂ ਤੋਂ ਯੂਕੇ ਦੇ ਵਸਨੀਕ ਹਨ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਿਆਸੀ ਮੰਚ ਦੇ ਉੱਪਰ ਆਪਣੀ ਦਸਤਕ ਦੇ ਰਹੇ ਹਨ। ਕਮਲ ਧਾਲੀਵਾਲ ਇਸ ਵੇਲੇ ਕਨੇਡਾ ਦੇ ਵੈਨਕੂਵਰ ਫੇਰੀ ਉੱਤੇ ਹਨ ਜਿੱਥੋਂ ਉਹ ਕਾਂਗਰਸ ਨਾਲ ਸੰਬੰਧਿਤ ਇਕਾਈਆਂ ਦੇ ਵਿੱਚ ਪੰਜਾਬ ਸਬੰਧੀ ਚੋਣ ਪ੍ਰਚਾਰ, ਰਾਏ ਮਸ਼ਵਰਾ ਲੈਣ ਲਈ ਪੁੱਜੇ ਹੋਏ ਹਨ। ਉਹਨਾਂ ਦੀ ਵੈਨਕੂਵਰ ਫੇਰੀ ਦਾ ਪ੍ਰੋਗਰਾਮ ਬਣਾਉਣ ਵਾਲੇ ਤੇ ਵੱਖ-ਵੱਖ ਅਦਾਰਿਆਂ ਸੰਸਥਾਵਾਂ ਦੇ ਵਿੱਚ ਜੋੜਨ ਵਾਲਿਆਂ ਦੇ ਵਿੱਚ ਸੁਖਦੇਵ ਸਿੰਘ ਸ਼ਾਹੀ ਸਾਬਕਾ ਸਰਪੰਚ ਖਾਨਪੁਰ ਮੁੰਡੀਆਂ, ਹਰਜੋਤ ਸਿੰਘ ਸਿੰਘ ਸੰਧੂ ਸਾਹਨੇਵਾਲ, ਮੱਖਣ ਸਿੰਘ ਰਾਣੋ, ਬਲਜਿੰਦਰ ਸੱਤਾ ਮਲੇਰਕੋਟਲਾ, ਸੁਰਿੰਦਰ ਪਾਲ ਗਰੇਵਾਲ ਤਾਜਪੁਰ, ਜੋਤ ਸੋਹੀ ਫਰਵਾਲੀ, ਅਮਨ ਗਰੇਵਾਲ ਅਹਿਮਦਗੜ੍ਹ, ਸੋਨੂ ਮਹਿਲ ਕਲਾਂ ਤੇ ਹੋਰ ਐਨਆਰਆਈ ਭਰਾ ਇਥੇ ਵੈਨਕੂਵਰ ਵਿੱਚ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਦੇ ਮਾਣ ਵਿਚ ਇਕ ਪ੍ਰੋਗਰਾਮ ਰੱਖਣ ਦਾ ਐਲਾਨ ਕੀਤਾ ਹੈ। ਹਰਜੋਤ ਸਿੰਘ ਸੰਧੂ ਤੇ ਬਲਜਿੰਦਰ ਸੱਤਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਕਮਲ ਧਾਲੀਵਾਲ ਦੇ ਮਾਣ ਵਿਚ ਇਕ ਸਮਾਗਮ ਲੈਂਗਲੀ ਬੈਂਕੁਇਟ ਹਾਲ ਵਿਖੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ਦਪੁਹਿਰ 1 ਵਜੇ ਹੋਵੇਗਾ। ਉਹਨਾਂ ਹਲਕਾ ਅਮਰਗੜ ਦੇ ਵਾਸੀਆਂ ਤੇ ਧਾਲੀਵਾਲ ਦੇ ਸਮਰਥਕਾਂ ਨੂੰ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਬਲਜਿੰਦਰ ਸੱਤਾ ਨਾਲ ਫੋਨ ਨੰਬਰ 604-897-0422 ਤੇ ਸੰਪਰਕ ਕੀਤਾ ਜਾ ਸਕਦਾ ਹੈ।
