ਕੌਂਸਲਰ ਉਮੀਦਵਾਰ ਹਰਕੀਰਤ ਸਿੱਧੂ ਦੇ ਸੱਦੇ ਤੇ ਭਰਵੀਂ ਚੋਣ ਰੈਲੀ-
ਸਰੀ, 1 ਅਕਤੂਬਰ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਚੋਣਾਂ ਦੇ ਨਿਰਧਾਰਤ ਦਿਨ ਵਿੱਚ ਹੁਣ ਚੋਣਵੇਂ ਦਿਨ ਬਾਕੀ ਰਹਿ ਗਏ ਹਨ। ਵੱਖ ਵੱਖ ਸਲੇਟਾਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਸਫਲਤਾ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦਿਆਂ ਆਪਣੀ ਸਫਲਤਾ ਲਈ ਸਿਆਸੀ ਗਤੀਵਿਧੀਆਂ ਅਤੇ ਚੋਣ ਰੈਲੀਆਂ ਕੀਤੇ ਜਾਣ ਦਾ ਸਿਲਸਿਲਾ ਪੂਰੇ ਜੋਰਾਂ ਤੇ ਹੈ।
ਇਸੇ ਲੜੀ ਤਹਿਤ ਸਰੀ ਦੇ ਪਾਇਲ ਬਿਜਨਸ ਸੈਂਟਰ ‘ਚ ਸਥਿਤ ਇੰਪ੍ਰੈਸ ਬੈਂਕੁਟ ਹਾਲ ਵਿੱਚ ਕੰਸਰਵੇਟਿਵ ਸਰੀ ਸਲੇਟ ਦੇ ਉਮੀਦਵਾਰ ਹਰਕੀਰਤ ਸਿੱਧੂ ਦੇ ਸੱਦੇ ਤੇ ਇੱਕ ਭਰਵੀ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਉਨਾਂ ਦੇ ਸਮਰਥਕਾਂ ਅਤੇ ਸਹਿਯੋਗੀਆਂ ਨੇ ਸ਼ਿਰਕਤ ਕੀਤੀ।
ਸ਼ਾਮੀ 6 ਵਜੇ ਤੋਂ ਰਾਤ 10 ਵਜੇ ਤੱਕ ਆਯੋਜਿਤ ਇਸ ਚੋਣ ਰੈਲੀ ਵਾਲੇ ਖਚਾ- ਖੱਚ ਭਰੇ ਬੈਂਕੁਟ ਹਾਲ ‘ਚ ਮੌਜੂਦ ਵੱਡੇ ਜਨਤਕ ਇਕੱਠ ਦੌਰਾਨ ਜਿੱਥੇ ਕਿ ਕੰਸਰਵੇਟਿਵ ਪਾਰਟੀ ਦੇ ਕੌਂਸਲਰ ਉਮੀਦਵਾਰਾਂ ਨੇ ਆਪੋ ਆਪਣੀਆਂ ਤਕਰੀਰਾਂ ਦੌਰਾਨ ਵੋਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ, ਉਥੇ ਕੰਸਰਵੇਟਿਵ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਦੇ ਉਮੀਦਵਾਰ ਪੰਜਾਬੀ ਨੌਜਵਾਨ ਵਕੀਲ ਹੋਨਵੀਰ ਰੰਧਾਵਾ ਨੇ ਆਪਣੀ ਤਕਰੀਰ ਦੌਰਾਨ ਸਰੀ ਸਿਟੀ ਤੇ ਕਾਬਜ ਰਹੀਆਂ ਪਿਛਲੀਆਂ ਪਾਰਟੀ ਦੇ ਆਗੂਆਂ ਵੱਲੋਂ ਲਏ ਗਏ ਲੋਕ ਵਿਰੋਧੀ ਫੈਸਲਿਆਂ ਦੀ ਆਲੋਚਨਾ ਕਰਦਿਆਂ ਇਸ ਵਾਰ ਕੰਸਰਵੇਟਿਵ ਸਲੇਟ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਆਪਣੀ ਤਕਰੀਰ ਦੌਰਾਨ ਉੱਥੇ ਮੌਜੂਦ ਵੋਟਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਬੜੇ ਹੀ ਦਲੀਲ ਪੂਰਵਕ ਤਰੀਕੇ ਨਾਲ ਜਨਤਕ ਟੈਕਸਾਂ ਵਿੱਚੋਂ ਬਚਤ ਕਰਕੇ ਆਮ ਲੋਕਾਂ ਦੀ ਸਹੂਲਤਾਂ ਲਈ ਨਵੀਆਂ ਨੀਤੀਆਂ ਘੜਨ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ ਆਪਣੇ ਚੋਣ ਵਾਅਦਿਆਂ ਵਿੱਚ ਉਨਾਂ ਵੱਲੋਂ ਸਰੀ ਵਿੱਚ ਕਤਲੋਗਾਰਤ ਅਤੇ ਲੁੱਟ ਖੋਹ ਦੀਆਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ, ਕਾਰੋਬਾਰੀਆਂ ਅਤੇ ਬਿਲਡਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ,ਬਜ਼ੁਰਗਾਂ ਲਈ ਵਾਸ਼ਰੂਮ ਬਣਾਉਣ, ਜਿੱਤੇ ਹੋਏ ਕੌਂਸਲਰਾਂ ਨੂੰ ਆਮ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਤੇ ਕੌਂਸਲਰ ਉਮੀਦਵਾਰ ਹਰਕੀਰਤ ਸਿੱਧੂ, ਰਿੱਕੀ ਬਾਜਵਾ,ਕੋਰਡੈਲ ਪੁਲਰ, ਮਨੂ ਸ਼ਰਮਾ, ਜਾਵੇਦ ਮਹਿਨਾਜ,ਕੈਲਵਨ ਵੰਡਰਪਲੋਗ,ਡੋਨਾ ਵੂਅ ਅਤੇ ਡੈਨ ਬੀ ਕਾਰਲੋਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਗੈਰੀ ਥਿੰਦ,ਮਨਦੀਪ ,ਰਾਜਦੀਪ ਸਿੰਘ ਰੰਧਾਵਾ , ਸੁਖਮਨ ਸੰਧੂ, ਮਨਜੀਤ ਸਿੰਘ,ਜੈਸੀ ਗਰੇਵਾਲ, ਤੇਜਿੰਦਰ, ਕੈਵਿਨ , ਤਜਿੰਦਰ ਸਿੰਘ, ਹਰਵਿੰਦਰ ਸਿੰਘ ਜੱਸੜ, ਨਿਊ ਵੇਅ ਰੇਲਿੰਗ ਤੋਂ ਨਿਰਭੈ ਸਿੰਘ ਕੈਂਥ, ਜਸਪਾਲ ਨੰਦਾ, ਮਾਰਕੋਜ ਸਿਕਿਉਰਟੀ ਤੋਂ ਦਿਲਾਵਰ ਸਿੰਘ ਰੰਧਾਵਾ, ਅਮਨਦੀਪ ਸਿੰਘ ਭਾਟੀ,ਨਵਪ੍ਰੀਤ ਸਿੰਘ ਭੰਗੂ, ਕਰਮਜੀਤ ਸਿੰਘ ਬਰਾੜ ਅਤੇ ਮਨਜਿੰਦਰ ਸਿੰਘ ਬਿਲਿੰਗ ਆਦਿ ਪਤਵੰਤੇ ਵੀ ਵੀ ਮੌਜੂਦ ਸਨ
ਚੋਣ ਰੈਲੀ ਦੇ ਅਖੀਰ ‘ਚ ਉੱਘੇ ਪੰਜਾਬੀ ਗਾਇਕਾਂ ਬੰਨੀ ਜੌਹਲ,ਸੰਦੀਪ ਬਰਾੜ,ਸੁਰਿੰਦਰ ਭਲਵਾਨ (ਰਕਬਾ) ਅਤੇ ਨਰਿੰਦਰ ਡੰਡੇਵਾਲ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਕੀਤੀ ਗਈ ਪੇਸ਼ਕਾਰੀ ਵੀ ਬਾ-ਕਮਾਲ ਸੀ।
ਕੈਪਸ਼ਨ-ਚੋਣ ਰੈਲੀ ਦੀਆਂ ਵੱਖ ਵੱਖ ਤਸਵੀਰਾਂ-

















