Oct 2, 2026

ਸਰੀ ਫਸਟ ਵਲੋਂ ਕੌਸਲਰ ਉਮੀਦਵਾਰ ਗਗਨ ਨਾਹਲ ਦੇ ਸਮਰਥਨ ਵਿਚ ਵਿਸ਼ਾਲ ਇਕੱਤਰਤਾ

ਸਰੀ- ਬੀਤੇ ਦਿਨ ਸਰੀ ਫਸਟ ਦੇ ਉਮੀਦਵਾਰ ਤੇ ਉਘੇ ਵਕੀਲ ਗਗਨ ਨਾਹਲ ਦੇ ਹੱਕ ਵਿਚ ਚੋਣ ਰੈਲੀ ਕਰਵਾਈ ਗਈ। ਇਸ ਮੌਕੇ ਸਰੀ ਫਸਟ ਦੀ ਆਗੂ ਤੇ ਮੇਅਰ ਉਮੀਦਵਾਰ ਲਿੰਡਾ ਐਨਿਸ ਨੇ ਆਪਣੀ ਸਲੇਟ ਦੇ ਪ੍ਰੋਗਰਾਮ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਉਹਨਾਂ ਕਿਹਾ ਕਿ ਸਾਡੀ ਸਲੇਟ ਦੀ ਮੁਖ ਮਕਸਦ ਸਿਟੀ ਹਾਲ ਵਿਚ ਇਕ ਪਾਰਦਰਸ਼ੀ ਤੇ ਜਵਾਬਦੇਹ ਕੌਂਸਲ ਦੀ ਕਾਇਮੀ ਹੈ। ਆਪਣੇ ਲੰਬੇ ਤਜੁਰਬੇ ਮੁਤਾਬਿਕ ਉਹ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ, ਜਨਤਕ ਸੁਰੱਖਿਆ ਲਈ ਉਚਿਤ ਕਦਮ ਉਠਾਉਣ, ਬੁਨਿਆਦੀ ਢਾਂਚੇ ਦੀ ਉਸਾਰੀ, ਸੜਕਾਂ, ਪਾਰਕਾਂ ਅਤੇ ਜਨਤਕ ਥਾਵਾਂ ਲਈ ਵਧੇਰੇ ਨਿਵੇਸ਼ ਦੇ ਨਾਲ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਨੌਜਵਾਨਾਂ ਲਈ ਰੋਜਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੋਣਗੇ। ਇਸ ਮੌਕੇ ਗਗਨ ਨਾਹਲ ਨੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਉਹਨਾਂ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਨੂੰ ਵਧ ਤੋ ਵਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਜਸਰੂਪ ਗੋਸਲ, ਸ਼ੀਨਾ ਵਰਮਾਨੀ, ਬਿਲਾਲ ਚੀਮਾ, ਮਾਈਕ ਬੋਸ, ਡੈਬਰਾ, ਸਟੀਵਰਟ,ਜੈਨਟ ਬਰਾਊਨ ਤੇ ਹੋਰ ਵੀ ਹਾਜ਼ਰ ਸਨ।  ਜਿ਼ਕਰਯੋਗ ਹੈ ਕਿ ਗਗਨ ਨਾਹਲ ਨੂੰ ਨਿਊਟਨ ਇਲਾਕੇ ਵਿਚ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ।

Leave a Reply

Your email address will not be published. Required fields are marked *

error: Content is protected !!