Oct 2, 2026

ਐਬਸਫੋਰਡ- ਐਬਸਫੋਰਡ -ਮਿਸ਼ਨ ਵਿਧਾਨ ਸਭਾ ਹਲਕੇ ਜਿਥੇ ਪਹਿਲਾਂ 26 ਸਤੰਬਰ ਨੂੰ ਜਿਮਨੀ ਚੋਣ ਹੋ ਰਹੀ ਸੀ, ਅਚਨਚੇਤ ਆਮ ਚੋਣਂ ਦੇ ਐਲਾਨ ਨਾਲ ਇਥੋ ਹੁਣ ਚੋਣ 26 ਅਕਤੂਬਰ ਨੂੰ ਹੀ ਹੋ ਰਹੀ ਹੈ। ਇਸ ਹਲਕੇ ਤੋਂ ਚਾਰ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਹੈ।
ਇਨ੍ਹਾਂ ਵਿੱਚ 26 ਸਤੰਬਰ ਨੂੰ ਰੱਦ ਹੋਈ ਉਪ-ਚੋਣ  ਵਾਲੇ ਤਿੰਨ ਜਾਣੇ-ਪਛਾਣੇ ਚਿਹਰੇ ਸ਼ਾਮਲ ਹਨ – ਬੀਸੀ ਐਨਡੀਪੀ ਦੀ ਪੈਮ ਐਲੈਕਸਿਸ, ਸੈਂਟਰਬੀਸੀ  ਦੀ ਲਖਵਿੰਦਰ ਝਾਜ, ਅਤੇ ਲਿਬਰਟੇਰੀਅਨ ਪਾਰਟੀ ਆਫ ਬੀਸੀ  ਦੇ ਜੈਫ ਮੌਂਡਸ।
ਸਾਬਕਾ ਵਿਧਾਨ ਸਭਾ ਮੈਂਬਰ  ਰੀਅਨ ਗੈਸਪਰ ਨੇ ਪਿਛਲੇ ਹਫ਼ਤੇ ਇਸ ਹਲਕੇ ਲਈ ਕੰਜ਼ਰਵੇਟਿਵ ਪਾਰਟੀ ਆਫ ਬੀਸੀ ਦੀ ਨਾਮਜ਼ਦਗੀ ਹਾਸਲ ਕਰਨ ਦੀ ਇੱਛਾ ਪ੍ਰਗਟਾਈ ਸੀ, ਪਰ ਪਾਰਟੀ ਨੇ ਉਹਨਾਂ ਦੀ ਥਾਂ ਡੈਰਿਲ ਕਰੋਪ ਨੂੰ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ।
ਕਰੋਪ, ਜੋ ਕਿ ‘ਰੈੱਡਮੇਨ ਟੈਕਨਾਲੋਜੀ’ ਵਿੱਚ ਇੱਕ ਅਧਿਕਾਰੀ ਹਨ, 25 ਸਾਲਾਂ ਤੋਂ ਵੱਧ ਸਮੇਂ ਤੋਂ ਐਬਟਸਫੋਰਡ ਦੇ ਵਸਨੀਕ ਹਨ।
ਸੈਂਟਰਬੀਸੀ ਨੇ ਕਿਹਾ ਕਿ ਝੱਜ ਦਾ ਸਿਆਸੀ ਤਜਰਬਾ ਰਵਾਇਤੀ ਪਾਰਟੀ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਉਨ੍ਹਾਂ ਦੀ ਇੱਛਾ ਨੂੰ ਦਰਸਾਉਂਦਾ ਹੈ। ਝੱਜ ਨੇ 2009 ਵਿੱਚ ਬਾਉਂਡਰੀ-ਸਿਮਿਲਕਾਮੀਨ ਅਤੇ 2013 ਵਿੱਚ ਐਬਟਸਫੋਰਡ ਸਾਊਥ ਹਲਕਿਆਂ ਤੋਂ ਬੀਸੀ ਐਨਡੀਪੀ ਲਈ ਸੂਬਾਈ ਚੋਣਾਂ ਲੜੀਆਂ ਸਨ। 2021 ਦੀਆਂ ਸੰਘੀ ਚੋਣਾਂ ਵਿੱਚ, ਉਨ੍ਹਾਂ ਨੇ ਸਕੀਨਾ-ਬਲਕਲੀ ਵੈਲੀ ਵਿੱਚ ਲਿਬਰਲ ਪਾਰਟੀ ਆਫ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ।

Leave a Reply

Your email address will not be published. Required fields are marked *

error: Content is protected !!