ਹਰਦੀਪ ਪਰਮਾਰ, ਸਤਨਾਮ ਗਿੱਲ ਤੇ ਸਾਥੀਆਂ ਨੇ ਆਯੋਜਿਤ ਕੀਤੀ ਸਿਆਸੀ ਚਰਚਾ ਲਈ ਬੈਠਕ-
ਐਬਸਫੋਰਡ ( ਦੇ ਪ੍ਰ ਬਿ)- ਬੀਤੇ ਐਤਵਾਰ ਐਬਸਫੋਰਡ ਸਿਟੀ ਕੌਂਸਲ ਅਤੇ ਮਿਸ਼ਨ ਸਿਟੀ ਕੌਂਸਲ ਵਿਚ ਕੌੰਸਲਰ ਅਤੇ ਸਕੂਲ ਟਰੱਸਟੀ ਉਮੀਦਵਾਰਾਂ ਨਾਲ ਇਕ ਮਿਲਣੀ ਦਾ ਆਯੋਜਨ 6081 ਰਿਵਰਸਾਈਟ ਸਟਰੀਟ ਹਾਲ ਵਿਖੇ ਕੀਤਾ ਗਿਆ। ਉਘੇ ਸਮਾਜਿਕ ਕਾਰਕੁੰਨ ਹਰਦੀਪ ਸਿੰਘ ਪਰਮਾਰ, ਹਰਦੀਪ ਸਿੰਘ ਹੈਰੀ, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਜਸਕਰਨ ਧਾਲੀਵਾਲ, ਨਿਰਵੈਰ ਸਿੰਘ ਪੱਡਾ ਤੇ ਸਾਥੀਆਂ ਦੇ ਸਾਂਝੇ ਉਦਮ ਨਾਲ ਕਰਵਾਏ ਇਸ ਸਮਾਗਮ ਦੌਰਾਨ ਬਹੁਗਿਣਤੀ ਵਿਚ ਕੌਂਸਲਰ ਉਮੀਦਵਾਰਾਂ ਤੇ ਸਕੂਲ ਟਰੱਸਟੀ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਚ ਸੰਚਾਲਕ ਦੀ ਜਿੰਮੇਵਾਰੀ ਸਤਨਾਮ ਸਿੰਘ ਗਿੱਲ ਨੇ ਸੰਭਾਲਦਿਆਂ ਤਰਤੀਬਵਾਰ ਉਮੀਦਵਾਰਾਂ ਨੂੰ ਮੰਚ ਤੇ ਸੱਦਾ ਦਿੱਤਾ ਤੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ। ਕੌੰਸਲਰ ਉਮੀਦਵਾਰਾਂ ਵਿਚ ਮੁੱਖ ਰੂਪ ਵਿਚ ਦੇਵ ਸਿੱਧੂ, ਜੈਗ ਸਿੱਧੂ, ਅਮਰੀਕ ਨਾਰੰਗ, ਰੂਪੀ ਕੰਡਾ, ਜਸਮੀਤ ਸਿੰਘ ਫੂਲਕਾ ਅਤੇ ਸਕੂਲ ਟਰੱਸਟੀ ਉਮੀਦਵਾਰਾਂ ਵਿਚ ਸ਼ਾਮਿਲ ਅਰਸ਼ ਕਲੇਰ, ਵਿਨੈ ਵੜੈਚ, ਰਾਜਵਿੰਦਰ ਸੰਧੂ, ਹਰਪਾਲ ਗਿੱਲ, ਅਮਨਦੀਪ ਸਿੰਘ, ਅੰਮ੍ਰਿਤਪਾਲ ਮੰਡ ਅਤੇ ਮਿਸ਼ਨ ਸਿਟੀ ਤੋਂ ਮਨੀ ਰਾਏ, ਜੈਸ਼ ਬੈਂਸ, ਸ਼ਿਵ ਰਾਏ ਤੋਂ ਇਲਾਵਾ ਐਬਸਫੋਰਡ- ਮਿਸ਼ਨ ਤੋਂ ਪ੍ਰੋਵਿੰਸ਼ੀਅਲ ਚੋਣ ਲਈ ਸੈਂਟਰ ਬੀਸੀ ਉਮੀਦਵਾਰ ਲਖਵਿੰਦਰ ਝੱਜ ਤੇ ਬੀਸੀ ਕੰਸਰਵੇਟਿਵ ਉਮੀਦਵਾਰ ਡੈਰਿਲ ਕਰੌਪ, ਐਬਸਫੋਰਡ ਵੈਸਟ ਤੋਂ ਸੈਂਟਰ ਬੀਸੀ ਉਮੀਦਵਾਰ ਗੁਰਪ੍ਰੀਤ ਸਿੰਘ ਚਾਹਲ ਸਰੋਤਿਆਂ ਦੇ ਰੂਬਰੂ ਹੋਏ ਤੇ ਆਪਣੀ ਜਾਣ ਪਹਿਚਾਣ ਦੇ ਨਾਲ ਆਪੋ ਆਪਣਾ ਚੋਣ ਏਜੰਡਾ ਸਾਂਝਾ ਕੀਤਾ। ਸਰੋਤਿਆਂ ਨੇ ਉਮੀਦਵਾਰਾਂ ਨੂੰ ਧਿਆਨ ਨਾਲ ਸੁਣਿਆ ਤੇ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੇ ਅਖੀਰ ਵਿਚ ਪ੍ਰਬੰਧਕਾਂ ਵਲੋਂ ਸਤਨਾਮ ਸਿੰਘ ਗਿੱਲ ਨੇ ਇਕੱਤਰਤਾ ਵਿਚ ਪੁੱਜੇ ਵੋਟਰਾਂ ਅਤੇ ਉਮੀਦਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਮੀਦਵਾਰਾਂ ਨੇ ਪ੍ਰਬੰਧਕਾਂ ਅਤੇ ਆਪਣੇ ਸਮਰਥਕਾਂ ਨਾਲ ਤਸਵੀਰਾਂ ਵੀ ਕਰਵਾਈਆਂ।












