Oct 21, 2026

ਐਬਸਫੋਰਡ ( ਦੇ ਪ੍ਰ ਬਿ)-ਐਬਸਫੋਰਡ ਸਿਟੀ ਲਈ ਮੇਅਰ ਉਮੀਦਵਾਰ ਸੁੱਖੀ ਧਾਮੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦੇ ਚੋਣ ਪ੍ਰਚਾਰ ਲਈ ਵੱਖ ਵੱਖ ਟੀਮਾਂ ਵਲੋਂ ਲੋਕਾਂ ਨਾਲ ਸੰਪਰਕ ਕਰਕੇ ਵੋਟ ਲਈ ਪ੍ਰੇਰਿਆ ਜਾ ਰਿਹਾ ਹੈ। ਪੰਜਾਬ ਦੇ ਉਘੇ ਗਾਇਕ ਲੱਖਾ ਤੇ ਚਰਨਜੀਤ ਸਿੰਘ ਸਲੀਨਾ ਵੀ ਉਹਨਾਂ ਦੀ ਚੋਣ ਮੁਹਿੰਮ ਵਿਚ ਯੋਗਦਾਨ ਪਾ ਰਹੇ ਹਨ। ਸੁੱਖੀ ਧਾਮੀ ਦੇ ਪਿਤਾ ਸ ਗੁਰਮੇਲ ਸਿੰਘ ਧਾਮੀ ਜੋ ਵਿਰਸਾ ਫਾਉਡੇਸ਼ਨ ਦੇ ਮੋਢੀਆਂ ਚੋ ਇਕ ਹਨ, ਵਲੋਂ ਵੀ ਆਪਣੇ ਸਾਥੀਆਂ ਤੇ ਹੋਰ ਭਾਈਚਾਰਕ ਸਾਂਝ ਵਾਲੇ ਲੋਕਾਂ ਨਾਲ ਮਿਲਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਗੁਰਮੇਲ ਸਿੰਘ ਧਾਮੀ ਨੇ ਦੇਸ਼ ਪ੍ਰਦੇਸ ਟਾਈਮਜ਼ ਨੂੰ ਦੱਸਿਆ ਹੈ ਕਿ ਸੁੱਖੀ ਧਾਮੀ ਜੋ ਕਿ ਐਬਸਫੋਰਡ ਦਾ ਜੰਮਪਲ, ਪੜਿਆ ਲਿਖਿਆ ਤੇ ਹੋਣਹਾਰ ਨੌਜਵਾਨ ਹੈ, ਦੀ ਮੁਹਿੰਮ ਨੂੰ ਪੰਜਾਬੀ ਭਾਈਚਾਰੇ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਲੋਕਾਂ ਵਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਉਹਨਾਂ ਇਸ ਭਰਵੇਂ ਹੁੰਗਾਰੇ ਤੋ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਸੁੱਖੀ ਧਾਮੀ ਹੀ ਐਬਸਫੋਰਡ ਦਾ ਮੇਅਰ ਹੋਵੇਗਾ। ਸੁੱਖੀ ਧਾਮੀ ਵਲੋਂ ਸ਼ਹਿਰ ਅਤੇ ਸ਼ਹਿਰ ਦੇ ਲੋਕਾਂ ਲਈ ਲਿਆਂਦੇ  ਰੱਖੇ ਗਏ ਪ੍ਰੋਗਰਾਮ ਅਤੇ ਯੋਜਨਾਵਾਂ ਨੂੰ ਲੋਕ ਹਰ ਪੱਖੋ ਸਲਾਹ ਰਹੇ ਹਨ।

ਕੈਪਸ਼ਨ- ਮੇਅਰ ਉਮੀਦਵਾਰ ਸੁੱਖੀ ਧਾਮੀ ਦੇ ਪਿਤਾ ਸ ਗੁਰਮੇਲ ਸਿੰਘ ਧਾਮੀ ਦੇ ਨਾਲ ਚੋਣ ਪ੍ਰਚਾਰ ਸਮੇਂ ਉਘੇ ਗਾਇਕ ਲੱਖਾ, ਚਰਨਜੀਤ ਸਿੰਘ ਸਲੀਨਾ, ਪੌਲ ਗਿੱਲ ਤੇ ਹੋਰ।

Leave a Reply

Your email address will not be published. Required fields are marked *