Oct 14, 2026

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਮਿਊਂਸਪਲ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਕਾਟ ਗਿਲਿੰਗਹਮ ਜੋਕਿ  ਵਿੰਨੀਪੈਗ ਦੇ 44ਵੇਂ ਮੇਅਰ ਵਜੋਂ ਸੇਵਾ ਨਿਭਾ ਰਹੇ ਹਨ ਮੁੜ ਚੋਣ ਮੈਦਾਨ ਵਿਚ ਹਨ। ਉਹ ਪਿਛਲੀ ਵਾਰ 26 ਅਕਤੂਬਰ, 2022 ਨੂੰ ਚੁਣੇ ਗਏ ਸਨ। ਮੇਅਰ ਵਜੋਂ ਚੁਣੇ ਜਾਣ ਤੋਂ ਪਹਿਲਾਂ, ਉਹ 2014 ਤੋਂ 2022 ਤੱਕ ਸੇਂਟ ਜੇਮਜ਼ ਲਈ ਸਿਟੀ ਕੌਂਸਲਰ ਸਨ। ਗਿਲਿੰਗਹੈਮ ਦਾ ਜਨਮ ਬ੍ਰੈਂਡਨ, ਮੈਨੀਟੋਬਾ ਵਿੱਚ ਹੋਇਆ ਸੀ ਅਤੇ ਉਹ ਕਾਰਮਨ ਨੇੜੇ ਇੱਕ ਫਾਰਮ ‘ਤੇ ਪਲੇ ਤੇ ਵੱਡੇ ਹੋਏ  ਸਨ। ਉਹ ਸਕੂਲ, ਕਾਲਜ ਵਿਚ ਹਾਕੀ ਦੇ ਚੰਗੇ ਖਿਡਾਰੀ ਸਨ। ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਸ਼ੁਰੂ ਕੀਤੇ ਕੰਮਾਂ ਨੂੰ ਅੱਗੇ ਵਧਾਉਣ ਲਈ ਮੁੜ ਚੋਣ ਮੈਦਾਨ ਵਿਚ ਹਨ।

ਵੈਸਟ ਸੇਂਟ ਪਾਲ ਤੋਂ ਮੇਅਰ ਉਮੀਦਵਾਰ ਸਟੈਨ ਪਰਾਗ-


ਕੌਂਸਲਰ ਅਤੇ ਡਿਪਟੀ ਮੇਅਰ ਵਜੋਂ 12 ਸਾਲਾਂ ਤੱਕ ਵੈਸਟ ਸੇਂਟ ਪਾਲ ਦੀ ਸੇਵਾ ਨਿਭਾਉਣ ਵਾਲੇ ਸਟੈਨ ਪਰਾਗ ਹੁਣ ਮੇਅਰ ਲਈ ਚੋਣ ਮੈਦਾਨ ਵਿਚ ਹਨ।  ਸੇਵਾ, ਇਮਾਨਦਾਰੀ ਅਤੇ ਨੇਕ-ਨੀਅਤੀ ਨਾਲ ਭਰਪੂਰ ਜੀਵਨ ਬਿਤਾਉਣ ਵਾਲੇ ਉਹ ਸੇਵਾਮੁਕਤ ਪੁਲਿਸ ਸਾਰਜੈਂਟ ਹਨ। ਉਹਨਾਂ ਦਾ ਕਹਿਣਆ ਹੈ ਕਿ ਉਹ ਲੋਕਾਂ ਦੀ ਸੇਵਾ ਵਿਚ 7 ਦਿਨ 24 ਘੰਟੇ ਹਾਜ਼ਰ ਹਨ। ਸ਼ਹਿਰ ਦੇ ਚੰਗੇਰੇ ਤੇ ਰੌਸ਼ਨ ਭਵਿਖ ਲਈ ਮੈਦਾ ਵਿਚ ਹਨ।

–ਕੌਂਸਲਰ ਉਮੀਦਵਾਰ ਸ਼ੌਨ ਨੇਸਨ-


ਸ਼ੌਨ ਨੇਸਨ 2018 ਤੋਂ 2022 ਤੱਕ ਟ੍ਰਾਂਸਕੋਨਾ ਵਾਰਡ ਲਈ ਸਿਟੀ ਕੌਂਸਲਰ ਸਨ। ਸ਼ੌਨ ਨੇਸਨ, ਜਿਨ੍ਹਾਂ ਨੇ ਪਹਿਲਾਂ 2018 ਤੋਂ 2022 ਤੱਕ ਵਾਰਡ ਲਈ ਕੌਂਸਲਰ ਵਜੋਂ ਇੱਕ ਕਾਰਜਕਾਲ ਪੂਰਾ ਕੀਤਾ ਸੀ, ਨੇ ਮੁੜ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰਡ ਨੂੰ ਦਰਪੇਸ਼ ਸਭ ਤੋਂ ਵੱਡੇ ਮੁੱਦੇ ਸੜਕਾਂ ਅਤੇ ਬੁਨਿਆਦੀ ਢਾਂਚਾ, ਉੱਚ ਟੈਕਸ, ਅਤੇ ਬੇਘਰੇ ਹੋਣ ਤੇ ਨਸ਼ਿਆਂ ਦੀ ਸਮੱਸਿਆ ਹਨ। ਉਹ ਇਸ  ਇਸ ਭਾਈਚਾਰੇ ਵਿੱਚ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਮੈਨੂੰ ਅਜੇ ਵੀ ਭਾਈਚਾਰੇ ਲਈ ਕੁਝ ਯੋਗਦਾਨ ਪਾਉਣ ਦੀ ਲੋੜ ਹੈ।

Leave a Reply

Your email address will not be published. Required fields are marked *