ਸਰੀ-: ਮਿਤੀ 17 ਅਕਤੂਬਰ ਸ਼ਨਿਚਵਾਰ ਨੂੰ ਬੀਬਾ ਮਨਰੀਤ ਕੌਰ ਗਾਖਲ ਸਪੁਤਰੀ ਸ.ਸੁਖਵਿੰਦਰ ਸਿੰਘ ਗਾਖਲ ਅਤੇ ਬੀਬੀ ਕੁਲਦੀਪ ਕੌਰ ਗਾਖਲ,ਦਾ 16 ਵਾਂ ਜਨਮ ਦਿਨ, ਗੁਰਦਵਾਰਾ ਸਹਿਬ ਵਿਖੇ ਮਨਾਇਆ ਗਿਆ।ਪਰਿਵਾਰ ਵਲੋਂ ਸੁਖਮਨੀ ਸਾਹਿਬ,ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਗਈ।ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਬੀਬਾ ਮਨਰੀਤ ਕੌਰ ਗਾਖਲ ਦਾ 16 ਵਾਂ ਜਨਮ ਦਿਨ ਗੁਰੁ ਘਰ ਵਿਖੇ ਮਨਾਉਣ ਤੇ ਸਨਮਾਨ ਪਤਰ ਭੇਟ ਕੀਤਾ ਗਿਆ ਅਤੇ ਪਰਵਾਰ ਦਾ ਧੰਨਵਾਦ ਕੀਤਾ।
