Oct 23, 2026

ਯਾਸ਼ੀਨ ਵਾਹਲਾ, ਗੈਰੀ  ਪੁਰੇਵਾਲ  ਅਤੇ ਮਨਦੀਪ ਧਾਲੀਵਾਲ ਨੇ ਕੀਤਾ ਸੰਬੋਧਨ-

ਵੈਨਕੂਵਰ, 21 ਅਕਤੂਬਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਬੇਅਰ ਕਰੀਕ ਪਾਰਕ ‘ਚ ਬੀਤੇ ਦਿਨ ਸੁਬਾਈ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਇੱਕ ਸਿਆਸੀ ਇਕੱਤਰਤਾ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਯਾਸੀਨ ਵਾਹਲਾ,ਗੈਰੀ ਪੁਰੇਵਾਲ ਅਤੇ ਮਨਦੀਪ ਧਾਲੀਵਾਲ ਵੱਲੋਂ ਵੱਡੀ ਗਿਣਤੀ ‘ਚ ਮੌਜੂਦ ਬਜ਼ੁਰਗਾਂ  ਨਾਲ ਜਿੱਥੇ ਕਿ ਕਈ ਅਹਿਮ ਮੁੱਦਿਆਂ ਤੇ ਖੁੱਲ ਕੇ  ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ  ਉਨਾਂ ਦੇ ਕਈ ਅਹਿਮ ਮਸਲਿਆਂ ਨੂੰ ਹੱਲ ਕਰਾਉਣ ਦਾ ਭਰੋਸਾ ਵੀ ਦਿਵਾਇਆ ਗਿਆ

ਇਸ ਮੌਕੇ ਤੇ ਬੋਲਦਿਆਂ ਸਰੀ ਸੈਂਟਰ ਵਿਧਾਨ ਸਭਾ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਯਾਸ਼ੀਨ ਵਾਹਲਾ ਨੇ ਕਿਹਾ  ਕਿ ਉਹ ਵੱਖ-ਵੱਖ ਭਾਈਚਾਰਿਆਂ ਦੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰਾਂ ਸਮਝਦੇ ਹਨ ਅਤੇ ਉਹ ਕੰਸਰਵੇਟਿਵ ਦੀ ਸਰਕਾਰ ਬਣਨ ਤੇ ਉਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਪੂਰਾ ਯਤਨ ਕਰਨਗੇ ਆਪਣੀ ਸੰਖੇਪ ਤਕਰੀਰ ਦੌਰਾਨ ਵਾਹਲਾ ਨੇ ਇਹ ਵੀ ਕਿਹਾ ਸਰਕਾਰ ਬਣਨ ਮਗਰੋਂ ਸਰੀ ਵਿੱਚ ਬੱਚਿਆਂ  ਅਤੇ ਔਰਤਾਂ ਲਈ ਹਸਪਤਾਲ ਬਣਾਉਣ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਜਾਵੇਗੀ ਇਸ ਦੇ ਨਾਲ ਨਾਲ ਸਰੀ ਤੋਂ ਨਿਊਟਨ ਤੱਕ ਸਕਾਈਟਰੇਨ ਬਣਾਉਣ ਦਾ ਪ੍ਰੋਜੈਕਟ ਵੀ ਅਮਲ ਵਿੱਚ ਲਿਆਂਦਾ  ਜਾਵੇਗਾ
ਇਸ ਮੌਕੇ ਤੇ ਬੋਲਦਿਆਂ ਸਰੀ ਨੌਰਥ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਮਨਦੀਪ ਧਾਲੀਵਾਲ ਨੇ ਕਿਹਾ ਕਿ ਅੱਜ ਇਥੇ ਬਜ਼ੁਰਗਾਂ ਵਿੱਚ ਪਹੁੰਚ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਹੈ ਅਤੇ ਉਹ ਹਮੇਸ਼ਾ ਹੀ ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ  ਇਥੋਂ ਤੱਕ ਪਹੁੰਚੇ ਹਨ ਉਨਾਂ ਦਾਅਵਾ ਕੀਤਾ ਕਿ ਪੂਰੇ ਬ੍ਰਿਟਿਸ਼ ਕੋਲੰਬੀਆ ਦੀ ਸਿਆਸੀ ਹਵਾ ਇਸ ਵੇਲੇ ਕੰਸਰਵੇਟਿਵ ਪਾਰਟੀ ਦੇ ਪੱਖ ਵਿੱਚ ਚੱਲ ਰਹੀ ਹੈ ਅਤੇ 24 ਅਕਤੂਬਰ ਮਗਰੋਂ ਸੂਬੇ ਵਿੱਚ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਅਖੀਰ ‘ਚ ਉਨਾਂ ਨੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ
ਇਸ ਮੌਕੇ ਤੇ ਬੋਲਦਿਆ ਸਰੀ ਫਲੀਟਵੁਡ ਹਲਕੇ ਤੋ  ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਗੈਰੀ ਪੁਰੇਵਾਲ ਨੇ ਐਨ.ਡੀ.ਪੀ. ਵੱਲੋਂ ਅਚਨਚੇਤੀ ਚੋਣਾਂ ਕਰਵਾਏ ਜਾਣ ਦੇ ਫੈਸਲੇ ਨੂੰ ਗਲਤ ਦੱਸਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਲੋਕਾਂ ਤੇ ਬੇਲੋੜਾ ਆਰਥਿਕ ਬੋਝ ਪਿਆ ਹੈ ਜਦੋਂ ਕਿ ਇਸੇ ਖਰਚੇ ਨਾਲ ਸੂਬੇ ਦੇ ਲੋਕਾਂ  ਕਈ ਤਰਾਂ ਦੀ ਲੋਕ ਭਲਾਈ ਵਾਲੇ  ਕਾਰਜ ਕੀਤੇ ਜਾ ਸਕਦੇ ਸਨ
ਅਖੀਰ ਚ ਉਨਾਂ ਨੇ ਸਮੂਹ ਵੋਟਰਾਂ ਨੂੰ ਇਸ ਵਾਰ ਐਨ.ਡੀ.ਪੀ. ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਦਾ ਸੱਦਾ ਦਿੰਦਿਆ  ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ
ਇਸ ਮੌਕੇ ਤੇ ਬੋਲਦਿਆ ਭੁਪਿੰਦਰ ਸਿੰਘ ਘੱਗ ਨੇ ਸੀਨੀਅਰ ਸਿਟੀਜਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਕੰਸਰਵੇਟਿਵ ਦੇ ਸਾਰੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਬੇਲੋੜੇ ਜਨਤਕ ਟੈਕਸਾਂ ਤੋਂ   ਰਾਹਤ ਮਿਲ ਸਕੇ ਉਨਾਂ ਨੇ ਆਏ ਹੋਏ ਉਮੀਦਵਾਰਾਂ ਨੂੰ ਆਪਣੇ ਤੇ ਆਪਣੇ ਸਾਥੀਆਂ ਵੱਲੋਂ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਵੀ ਪ੍ਰਗਟਾਇਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਪ੍ਰਗਟ ਸਿੰਘ ਦੁੱਲੇ, ਸੈਕਟਰੀ ਜੋਗਾ ਸਿੰਘ ਬੈਂਸ, ਮੱਖਣ ਸਿੰਘ,ਪਵਿੱਤਰ ਸਿੰਘ ਨਿਜਰ ਅਤੇ ਧਾਲੀਵਾਲ ਜੀ ਹਾਜ਼ਰ ਸਨ।

Leave a Reply

Your email address will not be published. Required fields are marked *