Nov 12, 2026

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)-ਉਘੇ ਰੀਐਲਟਰ ਅੰਮ੍ਰਿਤ ਪੰਧੇਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਮਲਕੀਤ ਕੌਰ ਪੰਧੇਰ (80 ਸਾਲ) ਪਤਨੀ ਸਰਦਾਰ ਭਗਵੰਤ ਸਿੰਘ ਪੰਧੇਰ, ਕੁੱਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਸਵਰਗਵਾਸ ਹੋ ਗਏ| ਉਹ ਪਿਛਲੇ 13 ਸਾਲਾਂ ਤੋਂ ਆਪਣੇ ਬੇਟੇ ਅੰਮ੍ਰਿਤ ਪੰਧੇਰ ਕੋਲ ਕੈਨੇਡਾ ਰਹਿ ਰਹੇ ਸਨ | ਉਹਨਾਂ ਦਾ ਪਿਛਲਾ ਪਿੰਡ ਘਲੋਟੀ ਜਿਲਾ ਲੁਧਿਆਣੇ ਵਿੱਚ ਪੈਂਦਾ ਸੀ | ਸਵਰਗਵਾਸੀ ਮਲਕੀਤ ਕੌਰ ਪੰਧੇਰ ਸਿਹਤ ਵਿਭਾਗ ਪੰਜਾਬ ਵਿੱਚ 38 ਸਾਲ ਸਰਕਾਰੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੁਣ ਉਪਰੰਤ ਉਹ ਆਪਣੇ ਬੇਟੇ ਕੋਲ ਕਨੇਡਾ ਆ ਕੇ ਰਹਿਣ ਲੱਗੇ| ਉਹਨਾਂ ਦੇ ਤਿੰਨ ਬੱਚੇ ਸਨ, ਇੱਕ ਬੇਟਾ ਅੰਮ੍ਰਿਤਪਾਲ ਸਿੰਘ ਪੰਧੇਰ (ਕੈਨੈਡਾ) ਤੇ ਦੋ ਬੇਟੀਆਂ ਹਰਪ੍ਰੀਤ ਕੌਰ ਤੇ ਰਮਨਦੀਪ ਕੌਰ ਜੋ ਆਪਣੇ ਪਰਿਵਾਰ ਨਾਲ ਪੰਜਾਬ ਵਿੱਚ ਰਹਿੰਦੇ ਹਨ | ਸਵ. ਮਲਕੀਤ ਕੌਰ ਪੰਧੇਰ,  ਰਵਿੰਦਰ ਸਿੰਘ ਗਿੱਲ ਪ੍ਰਿਥੀਪੁਰ ਦੇ ਮਾਮੀ ਜੀ ਸਨ|  ਸਵ.ਮਲਕੀਤ ਕੌਰ ਪੰਧੇਰ ਆਪਣੇ ਪਿੱਛੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ, ਜਿਨਾਂ ਦਾ ਅੰਤਿਮ ਸਸਕਾਰ 17 ਨਵੰਬਰ 2026 ਨੂੰ ਫਾਈਵ ਰਿਵਰ ਫਿਊਨਰਲ ਹੋਮ 7410 ਹੌਪਕਾਟ ਰੋਡ ਡੈਲਟਾ ਵਿਖੇ 10 ਵਜੇ ਹੋਵੇਗਾ। ਅੰਤਮ ਅਰਦਾਸ ਬੁਕਸਾਈਡ ਗੁਰਦੁਆਰਾ ਸਾਹਿਬ 8365,140 ਸਟਰੀਟ ਸਰੀ ਵਿਖੇ 12 ਵਜੇ ਹੋਵੇਗੀ | ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਬੇਟੇ ਅੰਮ੍ਰਿਤ ਪੰਧੇਰ ਦੇ ਮੋਬਾਇਲ ਨੰਬਰ 778 387 6000 ਤੇ ਸੰਪਰਕ ਕੀਤਾ ਜਾ ਸਕਦਾ ਹੈ |

Leave a Reply

Your email address will not be published. Required fields are marked *