ਮਾਝੇ ਦੀ ਦੋਗਾਣਾ ਜੋੜੀ ਕਿਰਨ ਰੰਧਾਵਾ ਤੇ ਸ਼ੰਮੀ ਖਾਨ ਦਾ ਸਨਮਾਨ-
ਕਾਂਸ਼ੀ ਰਾਮ ਚੰਨ ਪੰਜਾਬ ਦੇ ਸਟਾਰ ਕਮੇਡੀਅਨ ਨੇ ਤੇ ਸ਼ੌਂਕ ਤੌਰ ਤੇ ਗਾਇਕੀ ਵੀ ਓਹਨਾਂ ਅਪਣਾ ਰੱਖੀ ਹੈ ਹਰ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਚ ਕਲਚਰ ਈਵੈਂਟ ਤੇ ਸਨਮਾਨ ਸਮਾਰੋਹ ਕਰਦੇ ਹਨ।ਇਸ ਵਾਰ ਓਹਨਾਂ ਨੇ ਆਪਣੇ ਮਾਤਾ ਪਿਤਾ ਜੀ ਨੂੰ ਸ਼ਰਧਾ ਸੁਮਨ ਅਰਪਣ ਬਾਅਦ ਗਾਇਕੀ ਜੋੜੀ ਕਿਰਨ ਰੰਧਾਵਾ ਤੇ ਸ਼ੰਮੀ ਖਾਨ ਨੂੰ ਸਨਮਾਨਿਤ ਕੀਤਾ ਤੇ ਕਿਹਾ ਮਾਝੇ ਦਾ ਨਾਮ ਅੱਜ ਦੋਗਾਣਾ ਗਾਇਕੀ ਵਿੱਚ ਇਹ ਯੁਵਾ ਜੋੜੀ ਚਮਕਾ ਰਹੀ ਹੈ।ਕਾਂਸ਼ੀ ਰਾਮ ਚੰਨ ਨੇ ਫਿਲਮ ਮੇਕਰ, ਸ਼ੋ ਪ੍ਰਮੋਟਰ ਤੇ ਸੰਗੀਤ ਪ੍ਰਮੋਟਰ , ਅੱਵਲ ਡਿਜ਼ਾਈਨਰ ਲਲਿਤ ਮਹਿਤਾ ਦਾ ਵੀ ਸਨਮਾਨ ਕੀਤਾ ਤੇ ਕਿਹਾ ਕਿ ਮਾਝੇ ਤੇ ਰਿਆੜਕੀ ਦੀ ਗਾਇਕੀ ਚ ਪੋਸਟਰ ,, ਕਾਰਡ ਡਿਜ਼ਾਇਨ ਤੋਂ ਗੁਰਦਾਸ ਮਾਨ ਸਾਬ ਤੇ ਬਾਲੀਵੁੱਡ ਕਲਾਕਾਰ ਲੋਕਾਂ ਦੇ ਸ਼ੋ ਲਲਿਤ ਮਹਿਤਾ ਦੇ ਕੁਸ਼ਲ ਪ੍ਰਬੰਧਕ ਹੋਣ ਨਾਲ ਬੇਹੱਦ ਕਾਮਯਾਬ ਰਹੇ ਹਨ।ਲਲਿਤ ਮਹਿਤਾ, ਕਿਰਨ ਰੰਧਾਵਾ ਤੇ ਸ਼ੰਮੀ ਖਾਨ ਨੇ ਇਸ ਮਾਣ ਸਤਿਕਾਰ ਲਈ ਕਾਂਸ਼ੀ ਰਾਮ ਚੰਨ ਦਾ ਸ਼ੁਕਰਾਨਾ ਅਦਾ ਕੀਤਾ।
ਸਾਡੇ ਬੱਲਿਆ ਰਿਕਾਰਡ ਬੋਲਦੇ_ਅਮਨਦੀਪ ਕੌਰ
ਅਮਨਦੀਪ ਕੌਰ ਨਾਮ ਯਾਦ ਹੈ ਨਾ ਨਾਭੇ ਦੀ ਸ਼ਾਨ ਅਮਨਦੀਪ ਕੌਰ, ਪੰਜਾਬ ਦੇ ਸਕੂਲ ਇਤਿਹਾਸ ਚ ਆਪਣੀਆਂ ਖਿਡਾਰਨਾਂ ਨੂੰ ਕਾਮਨਵੈਲਥ ਤਮਗੇ ਜਿਤਾਓਣ ਵਾਲੀ ਟ੍ਰੇਨਰ ਅਮਨ ਤੇ ਪਟਿਆਲਾ ਸਿੱਖਿਆ ਵਿਭਾਗ ਦਾ ਨਾਮ ਉੱਚਾ ਕਰਨ ਵਾਲੀ ਅਮਨ ਫ਼ਿਲਮਜ਼ ਦੀ ਐਕਟ੍ਰੈਸ ਅਮਨ ਦੇ ਕੋਲ ਸਪੋਰਟਸ ਦੇ ਰਿਕਾਰਡ ਸੁਨਹਿਰੀ ਹਨ। ਹੁਣ ਐਕਟਿੰਗ ਦੇ ਰਿਕਾਰਡ ਅਮਨ ਪੂਨੀਆ ਬਣ ਬਣਦੇ ਪਏ ਹਨ।ਵੱਖਰੀ ਗੱਲ ਪਟਿਆਲਾ ਪ੍ਰਸਾਸ਼ਨ ਨੇ ਅਮਨਦੀਪ ਕੌਰ ਨੂੰ ਬਣਦਾ ਹੱਕ ਨਹੀਂ ਦਿੱਤਾ ਪਰ ਓਸ ਦੇ ਰਿਕਾਰਡ ਅੱਵਲ ਹਨ।ਹਰਬੀਰ ਸਿੰਘ ਢੀਂਡਸਾ ਆਖਦੇ ਨੇ ਅਮਨ ਐਕਟਿੰਗ ਚ ਇੰਜ ਲੱਗਦਾ ਜਿਵੇਂ ਪੂਰੀ ਸਿੱਖ ਕਿ ਆਈ ਹੋਏ, ਅਮਨਦੀਪ ਰੂਹ ਵਾਲੀ ਐਕਟ੍ਰੈਸ ਹੈ, ਨੇਕ ਟ੍ਰੇਨਰ ਹੈ, ਕਰ ਭਲਾ ਹੋ ਭਲਾ ਤੇ ਦਿਲ ਦੀ ਦਰਿਆ ਹੈ ।ਅਮਨਦੀਪ ਕੌਰ ਇੱਕ ਦਿਨ ਐਵਾਰਡ ਜੇਤੂ ਐਕਟ੍ਰੈਸ ਵੀ ਬਣੇਗੀ ਇਹੀ ਕਾਮਨਾ ਦੁਆ ਨਾਲ ਮਿਲ ਨਿੱਕਲਦੀ ਹੈ।
ਸ਼ਿਵਚਰਨ ਜੱਗੀ ਕੁੱਸਾ ਬਣੇ ਜੇਕਰ ਫ਼ਿਲਮ_ਉੱਚਾ ਬੁਰਜ ਲਾਹੌਰ ਦਾ-
ਸ਼ਿਵਚਰਨ ਜੱਗੀ ਕੁੱਸਾ ਸਟਾਰ ਪੰਜਾਬੀ ਨਾਵਲਕਾਰ ਹੈ ਤੇ ਓਸ ਦੇ ਨਾਵਲ ਅਖ਼ਬਾਰਾਂ , ਮੈਗਜ਼ੀਨਜ਼ ਦਾ ਸ਼ਿੰਗਾਰ ਬਣਦੇ ਨੇ ਤੇ ਓਹ ਵਿੱਕੇ ਵੀ ਬਹੁਤ ਹਨ।ਟਾਈਮ ਤੇ ਜੱਗੀ ਕੁੱਸਾ ਦੇ ਨਾਵਲਾਂ ਤੇ ਫ਼ਿਲਮਾਂ ਬਣਦੀਆਂ ਨੇ ਤੇ ਜੱਗੀ ਕੁੱਸਾ ਦਾ ਨਵਾਂ ਨਾਵਲ “ਉੱਚਾ ਬੁਰਜ ਲਾਹੌਰ ਦਾ” ਅਸੀਸ ਕਿ ਇਸ ਤੇ ਅੱਵਲ ਤੇ ਬਾਲੀਵੁੱਡ ਫਿਲਮ ਆਏ ਨਹੀਂ ਤੇ ਪੰਜਾਬੀ ਫ਼ਿਲਮ ਪੱਕੀ ਬਣੇ।ਜੱਗੀ ਕੁੱਸਾ ਦੇ ਨਾਵਲ ਚ ਸਭੇ ਕੁੱਝ ਹੁੰਦਾ ਹੈ ।ਇਹ ਫਿਲਮ ਅਮਰਜੀਤ ਸਿੰਘ ਸਾਰੋ ਜਿਹੇ ਡਾਇਰੈਕਟਰ ਬਣਾਉਣ ਤਾਂ ਪੱਕੀ ਹਿੱਟ ਰਹੇਗੀ।ਯਾਦ ਆਇਆ ਭੈਣ ਪੰਮਾ ਸੰਧਾਂਵਾਲੀਆਂ ਨੇ ਇੱਕ ਵਾਰ ਆਖਿਆ ਸੀ ਕਿ ਜੱਗੀ ਕੁੱਸਾ ਇੱਕ ਦਿਨ ਸਟਾਰ ਹੋਏਗਾ ਨਾਵਲ ਦੁਨੀਆਂ ਰਾਹੀਂ ਫ਼ਿਲਮਾਂ ਦਾ ਤੇ ਸਾਡੀ ਵੀ ਇਸ ਸ਼ੁੱਭ ਕਾਮਨਾਵਾਂ ਨਾਲ ਸੁਨੇਹਾ ਕਿ ਇੱਕ ਦਿਨ ਆਏ ਜੱਗੀ ਕੁੱਸਾ ਦੇ ਨਾਵਲਾਂ ਤੇ ਫ਼ਿਲਮ ਬਣ ਬਾਲੀਵੁੱਡ ਤੱਕ ਰਾਜ ਹੋਏ।
ਵਿੱਚ ਅਮਰੀਕਾ ਦੇ ਰਹੇ ਕੋਈ ਨਾ ਭੁੱਖਾ _ਇੰਦਰਜੀਤ ਕੁਮਾਰ
ਇੰਦਰਜੀਤ ਕੁਮਾਰ ਹਾਲੀਵੁੱਡ ਸੈਲੀਬ੍ਰਿਟੀ ਨੇਕ ਤੇ ਭੁੱਖਿਆਂ ਨੂੰ ਰੋਟੀ ਮਦਦ ਦੇ ਕਿ ਖੁਆ ਅਮਰੀਕਾ ਵਿੱਚ ਵੱਡੀ ਸੇਵਾ ਕਰ ਰਹੇ ਨੇ , ਆਪਣੇ ਸੋਸ਼ਲ ਮੀਡੀਆ ਤੇ ਓਹਨਾਂ ਦੱਸਿਆ ਕਿ ਇੱਕ ਹੋਰ ਪਰਿਵਾਰ ਦੀ ਮਦਦ ਕੀਤੀ ਗਈ! ਸਾਨੂੰ ਖਾਣੇ ਦੇ ਨਾਲ ਇੱਕ ਹੋਰ ਪਰਿਵਾਰ ਦੀ ਮਦਦ ਕਰਨ ਦਾ ਮੌਕਾ ਮਿਲਿਆ ਅਤੇ ਇਹੀ ਤਾਂ ਭਾਈਚਾਰੇ ਦਾ ਅਸਲ ਮਤਲਬ ਹੈ ਇੱਕ-ਦੂਜੇ ਦਾ ਖਿਆਲ ਰੱਖਣਾ। ਸਪਾਈਸ ਲੈਂਡ ਇੰਡੀਅਨ ਗ੍ਰੋਸਰੀ ਵਿਖੇ, ਸਾਡਾ ਮੰਨਣਾ ਹੈ ਕਿ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਸੌਣਾ ਚਾਹੀਦਾ। ਭਾਵੇਂ ਸਮਾਂ ਕੋਈ ਵੀ ਹੋਵੇ, ਭਾਵੇਂ ਦਿਨ ਕੋਈ ਵੀ ਹੋਵੇ, ਜੇ ਤੁਸੀਂ ਭੁੱਖੇ ਹੋ ਅਤੇ ਤੁਹਾਨੂੰ ਖਾਣੇ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸੰਪਰਕ ਕਰਨ ਵਿੱਚ ਬਿਲਕੁਲ ਨਾ ਝਿਜਕੋ। ਸਪਾਈਸਲੈਂਡ ਇੰਡੀਅਨ ਗ੍ਰੋਸਰੀ ਵਿਖੇ ਆਓ 706 ਈ ਲੇਵਿਸ ਕਲਾਰਕ ਪਾਰਕ ਵੇਂ ਕਲਾਰਕ ਵਿਲੇ ਇੰਡਿਆਨਾ ਤੇ ਮਦਦ ਮੰਗਣ ਤੋਂ ਸੰਕੋਚ ਜਾਂ ਡਰ ਮਹਿਸੂਸ ਨਾ ਕਰੋ। ਅਸੀਂ ਖੁੱਲ੍ਹੇ ਦਿਲਾਂ ਅਤੇ ਖੁੱਲ੍ਹੇ ਹੱਥਾਂ ਨਾਲ ਆਪਣੇ ਭਾਈਚਾਰੇ ਲਈ ਇੱਥੇ ਹਾਂ। ਤੁਸੀ ਇਕੱਲੇ ਨਹੀਂ ਹੋ। ਅਸੀਂ ਪਰਿਵਾਰ ਹਾਂ। ਰੱਬ ਹਰ ਉਸ ਵਿਅਕਤੀ ਦਾ ਭਲਾ ਕਰੇ ਜੋ ਇੱਕ-ਇੱਕ ਕਰਕੇ ਪਰਿਵਾਰਾਂ ਦੀ ਮਦਦ ਕਰਨ ਵਿੱਚ ਸਾਡਾ ਸਾਥ ਦਿੰਦਾ ਹੈ। ਦਯਾਵਾਨ ਨੇ ਬਿਆਸ ਤੋਂ ਹਾਲੀਵੁੱਡ ਸਥਾਪਿਤ ਹੋਏ ਮੇਕਰ,ਐਕਟਰ ਤੇ ਐਕਸ਼ਨ ਮਾਸਟਰ ਇੰਦਰਜੀਤ ਕੁਮਾਰ।
ਇੰਡਸਟਰੀ ਤੇ ਹੈ ਬਾਲੀਵੁੱਡ, _ਦਰਸ਼ਨ ਔਲਖ
ਦਰਸ਼ਨ ਔਲਖ ਅੱਜ ਪਾਲੀਵੁੱਡ ਹੀ ਨਹੀਂ ਬਾਲੀਵੁੱਡ ਦੇ ਵੀ ਜਾਣ ਪਹਿਚਾਣ ਵਾਲੀ ਫ਼ਿਲਮੀ ਹਸਤੀ ਹਨ।ਓਹ ਲਾਈਨ ਨਿਰਮਾਤਾ ਬਣ ਸ਼ਾਹਰੁਖ ਖਾਨ, ਅਜੇ ਦੇਵਗਨ, ਸਲਮਾਨ ਖਾਨ ਨਾਲ ਫ਼ਿਲਮਾਂ ਕਰ ਚੁੱਕੇ ਨੇ ਤੇ ਯਸ਼ਰਾਜ ਫ਼ਿਲਮਜ਼ ਦੇ ਓਹ ਖਾਸ ਲਾਈਨ ਨਿਰਮਾਤਾ ਬਣਨ ਦਾ ਫਖਰ ਮਹਿਸੂਸ ਕਰਦੇ ਹਨ।ਮੌਲਿਕ ਤੌਰ ਤੇ ਐਕਟਰ ਦਰਸ਼ਨ ਔਲਖ ਦੱਸਦੇ ਨੇ ਕਿ ਹਿੰਦੀ ਫ਼ਿਲਮਾਂ ਲਾਈਨ ਨਿਰਮਾਤਾ ਬਣ ਕਰਨ ਦਾ ਅੰਦਾਜ਼ ਹੀ ਵੱਖਰਾ ਤੇ ਅੱਛਾ ਹੈ। ਇੱਕ ਅੱਧ ਨੂੰ ਛੱਡ ਓਹ ਕਾਫੀ ਵਪਾਰਕ ਨੇ ਤੇ ਮੁੰਬਈ ਦੇ ਸਾਰੇ ਬੰਦੇ ਅੱਛੇ ਵਤੀਰੇ ਵਾਲੇ ਹੁੰਦੇ ਹਨ।ਦਰਸ਼ਨ ਔਲਖ ਨੇ ਕਿਹਾ ਕਿ ਬਾਲੀਵੁੱਡ ਫ਼ਿਲਮਜ਼ ਚ ਵੱਖ ਵੱਖ ਕਿਰਦਾਰ ਕਰਨ ਨਾਲ ਓਹਨਾਂ ਦੀ ਪਹਿਚਾਣ ਵੀ ਇੰਡੀਆ ਪੱਧਰ ਤੇ ਬਣੀ ਹੈ।ਵੈਸੇ ਓਹਨਾਂ ਅਨੁਸਾਰ ਲਾਈਨ ਨਿਰਮਾਤਾ ਦਾ ਕੰਮ ਕਾਫੀ ਜਟਿਲ ਹੈ ਤੇ ਉੱਤਰ ਭਾਰਤ ਚ ਤੁਹਾਡੀ ਪਹਿਚਾਣ ਅੱਛੀ ਹੋਣੀ ਹਰ ਖੇਤਰ ਵਿੱਚ ਹੋਣੀ ਜ਼ਰੂਰੀ ਹੈ।ਅੱਜ ਕਲ ਦਰਸ਼ਨ ਔਲਖ ਗਾਇਕੀ ਵਿੱਚ ਵੀ ਹਨ ਤੇ ਓਹਨਾਂ ਦੇ ਗੀਤ ਖਾਸ ਮੌਕੇ ਤੇ ਵਿਸ਼ਿਆਂ ਤੇ ਆ ਕਿ ਹਿੱਟ ਰਹੇ ਹਨ।
ਰਾਜਨ ਭਰਾਨੀ ਕਰਨ ਜਿਸਦੀਆਂ ਖ਼ੂਬ ਤਰੀਫ਼ਾਂ ਹੈ_ਮਿਸ ਸੋਨਾ
ਮਿਸ ਸੋਨਾ ਬਿਲਕੁਲ ਮਿਸ ਅੰਮ੍ਰਿਤਸਰ ਲੱਗਦੀ ਹੈ, ਅਭਿਨੈ ਦੇਖ ਲਓ ਤਾਂ ਫੁੱਲ ਟੈਲੇਂਟ, ਮਾਡਲਿੰਗ ਦੇਖ ਕਿ ਸੁਪਰ ਮਾਡਲ ਕਹਿਣਾ ਜਾਇਜ਼ ਹੈ।ਚਿਹਰਾ ਹੱਸਦਾ ਜਿਵੇਂ ਗੁਲਾਬ ਦੀਆਂ ਪੱਤੀਆਂ ਖਿਲੀਆਂ ਹੋਣ ਤੇ ਅੱਖਾਂ ਮਿਕਨਾ ਤੀਸ਼ੀ, ਸੂਟ ਹਰੇਕ ਜਚਦਾ ਤੇ ਹੈ ਵੀ ਖਰਾ ਸੋਨਾ ਨਾਮ ਵੀ ਮਿਸ ਸੋਨਾ, ਸੋਹਣਾ ਤੇ ਸੋਨਾ ਤੇ ਡਾਇਰੈਕਟਰ ਰਾਜਨ ਭਰਾਨੀ ਦੱਬ ਕਿ ਸਿਫ਼ਤ ਮਿਸ ਸੋਨਾ ਦੀ ਕਰਦੇ ਨੇ ਕਿ ਬੇਮਿਸਾਲ ਅਭਿਨੇਤਰੀ ਹੈ, “ਸੂਈਆਂ ਦਾ ਪੱਤਾ “ਚ ਓਹ ਜਚੀ ਕਿ ਅਸ਼ਕੇ ਕਹਿਣ ਨੂੰ ਦਿਲ ਕਰੇ, ਰਾਜਨ ਦਰਅਸਲ ਓਸ ਅੰਦਰ ਦੀ ਅਭਿਨੇਤਰੀ ਨੂੰ ਪਹਿਚਾਣਦੇ ਹਨ,।।ਰਾਜਨ ਭਰਾਨੀ ਅਕਸਰ ਆਪਣੇ ਪ੍ਰੋਜੈਕਟ ਚ ਮਿਸ ਸੋਨਾ ਨੂੰ ਲੈਂਦੇ ਹਨ ।ਲਿਖ ਕੇ ਲੈ ਲਓ ਜਿਸ ਦਿਨ ਰਾਜਨ ਹੋਰਾਂ ਫ਼ਿਲਮ ਬਣਾਈ ਮਿਸ ਸੋਨਾ ਪੱਕੀ ਨਾਇਕਾ ਦੇ ਬਰਾਬਰ ਹੋਏਗੀ, ਕਿਸਮਤ ਦੀ ਰੇਖਾ ਮਿਸ ਸੋਨਾ ਦੀ ਤੇਜ਼ ਹੈ।
ਮੀਕਾ ਸਿੰਘ ਨੂੰ “ਬੰਗਲਾ” ਲਈ ਮੁਬਾਰਕ_ਰਾਣਾ ਵੇਂਡਲ ਵਾਲਾ
ਗੀਤਕਾਰੀ ਥੰਮ ਨੇ ਦਿੱਗਜ ਗੀਤਕਾਰ ਨੇ ਤੇ ਓਹਨਾਂ ਦੀ ਬਾਲੀਵੁੱਡ ਗਾਇਕ ਮੀਕਾ ਸਿੰਘ ਨਾਲ ਦੋਸਤੀ ਜੱਗ ਜਾਣਦਾ ਹੈ।ਮੀਕਾ ਸਿੰਘ ਦਾ ਇਸ ਵੇਲੇ ਟਰੈਕ “ਬੰਗਲਾ ” ਆਇਆ ਹੈ ਤੇ ਇਸ ਟਰੈਕ ਲਈ ਖਾਸ ਤੌਰ ਤੇ ਰਾਣਾ ਨੇ ਮੀਕਾ ਸਿੰਘ ਨੂੰ ਵਧਾਈ ਦਿੱਤੀ ਹੈ।ਮੀਕਾ ਸਿੰਘ ਨਾਲ ਗੌਰਵ ਦਾਸ ਗੁਪਤਾ ਨੇ ਤੇ ਇਹ ਤਕਨੀਕ ਤਾਲਮੇਲ ਖ਼ੂਬ ਜਚਿਆ ਹੈ ।ਇਸ ਦਾ ਮੌਲਿਕ ਗੀਤਕਾਰ ਰੋਮੀ ਗਿੱਲ ਹੈ ਜਿਹੜੇ ਸ਼ਾਇਦ ? ਯਾਦ ਰਹੇ “ਨੇਹਰੋਂ ਪਾਰ ਬੰਗਲਾ * ਟੋਪ ਗੀਤ ਰਿਹਾ ਹੈ।ਰਾਣਾ ਵੇਂਡਲ ਵਾਲਾ ਨੇ ਕਿਹਾ ਕਿ ਮੀਕਾ ਸਿੰਘ 26 ਚ ਇੱਕ ਹੋਰ ਹਿੱਟ ਟਰੈਕ ਦੇਣ ਚ ਸਫਲ ਰਹੇ ਹਨ ।






