Nov 18, 2026

ਸਰੀ, (ਹਰਦਮ ਮਾਨ)- ਕ੍ਰਿਸਮਸ ਅਤੇ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਸਾਂਝੀ ਕਰਨ ਲਈ ਸਰਕਾਰ ਰੈਸਟੋਰੈਂਟ ਵੱਲੋਂ 29 ਨਵੰਬਰ, ਦਿਨ ਐਤਵਾਰ ਨੂੰ ‘ਨੇਕੇ ਦੀ ਮਹਿਫ਼ਿਲ’ ਦੇ ਨਾਮ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਰੀ ਸਥਿਤ ਅਰੀਆ ਬੈਂਕੁਇਟ ਐਂਡ ਕਨਵੈਨਸ਼ਨ ਸੈਂਟਰ (12350 ਪਟੁੱਲੋ ਪਲੇਸ) ਵਿਖੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਸਮਾਗਮ ਦੌਰਾਨ ਸੰਗੀਤਕ ਪੇਸ਼ਕਾਰੀਆਂ ਦੇ ਨਾਲ-ਨਾਲ ਮਨੋਰੰਜਨ ਅਤੇ ਸੱਭਿਆਚਾਰਕ ਰੰਗਾਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਪ੍ਰੋਗਰਾਮ ਵਿਚ ਹਰਨੇਕ ਸਿੰਘ ਰਾਣਾ ਸਮੇਤ ਕਈ ਕਲਾਕਾਰ ਆਪਣੀ ਹਾਜਰੀ ਨਾਲ ਮਹਿਫ਼ਿਲ ਨੂੰ ਰੌਣਕਮਈ ਬਣਾਉਣਗੇ। 

Leave a Reply

Your email address will not be published. Required fields are marked *