Nov 18, 2026

64 ਕੰਸਰਵੇਟਿਵ ਵਿਧਾਇਕ ਵੀਰਵਾਰ ਨੂੰ ਚੁੱਕਣਗੇ ਸਹੂੰ-

ਵਿਕਟੋਰੀਆ ( ਦੇ ਪ੍ਰ ਬਿ)-  ਬੀਸੀ ਕੰਸਰਵੇਟਿਵ ਪਾਰਟੀ ਦੇ  64 ਵਿਧਾਇਕ ਵੀਰਵਾਰ ਨੂੰ ਦੋ ਸਮੂਹਾਂ ਵਿੱਚ ਸਹੁੰ ਚੁੱਕਣਗੇ। ਇਸ ਦੌਰਾਨ ਨਾਮਜ਼ਦ ਪ੍ਰੀਮੀਅਰ  ਲੌਰਨ ਡੌਰਕਸਨ ਸ਼ੁੱਕਰਵਾਰ ਨੂੰ ਸੱਤਾ ਦੀ ਵਾਗਡੋਰ ਸੰਭਾਲਣਗੇ।
ਵਿਕਟੋਰੀਆ ਕਲਰਕ ਦੇ ਦਫ਼ਤਰ ਅਨੁਸਾਰ, ਕੰਸ ਰਵੇਟਿਵ ਵਿਧਾਇਕਾਂ ਦੇ ਪਹਿਲੇ ਸਮੂਹ, ਜਿਸ ਵਿੱਚ ਖੁਦ ਡੋਰਕਸਨ ਵੀ ਸ਼ਾਮਲ ਹਨ, ਲਈ ਸਹੁੰ ਚੁੱਕ ਸਮਾਗਮ ਵੀਰਵਾਰ ਨੂੰ ਵਿਧਾਨ ਸਭਾ ਚੈਂਬਰ ਵਿੱਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਦੂਜੇ ਸਮੂਹ ਦਾ ਸਮਾਗਮ ਸ਼ਾਮ 6 ਵਜੇ ਹੋਵੇਗਾ।
ਡੌਰਕਸਨ ਸ਼ੁੱਕਰਵਾਰ 20 ਨਵੰਬਰ ਨੂੰ ਵਿਕਟੋਰੀਆ ਸਥਿਤ ‘ਗਵਰਨਮੈਂਟ ਹਾਊਸ’ ਵਿੱਚ ਇੱਕ ਵੱਖਰੇ ਸਮਾਗਮ ਦੌਰਾਨ ਅਧਿਕਾਰਤ ਤੌਰ ‘ਤੇ ਪ੍ਰੀਮੀਅਰ ਵਜੋਂ ਹਲਫ ਲੈਣਗੇ। ਇਸ ਉਪਰੰਤ ਉਹ ਆਪਣੀ ਕੈਬਨਿਟ ਦਾ ਵੀ ਐਲਾਨ ਕਰਨਗੇ।
ਬੀਸੀ ਚੋਣਾਂ ਵਿੱਚ ਚੁਣੇ ਗਏ ਦੋ ‘ਗ੍ਰੀਨ’ ਪਾਰਟੀ ਦੇ ਵਿਧਾਇਕ — ਨੇਤਾ ਐਮਿਲੀ ਲੋਵਾਨ ਅਤੇ ਜੇਰੇਮੀ ਵੈਲੇਰੀਓਟ 23 ਨਵੰਬਰ ਨੂੰ ਵਿਧਾਇਕ ਵਜੋਂ ਸਹੁੰ ਚੁੱਕਣਗੇ, ਜਦਕਿ ਵਿਰੋਧੀ ਧਿਰ ਐਨ ਡੀ ਪੀ  ਦੇ 27 ਵਿਧਾਇਕ 26 ਨਵੰਬਰ ਨੂੰ ਸਹੁੰ ਚੁੱਕਣਗੇ।
ਕੰਸਰਵੇਟਿਵ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਵਾਰ ਕੋਈ ਫਾਲ ਸੈਸ਼ਨ ਨਹੀਂ ਹੋਵੇਗਾ।
ਡੌਰਕਸਨ ਨੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਆਉਣ ਵਾਲੀ ਸਰਕਾਰ ਦੇ “ਮਹੱਤਵਪੂਰਨ ਏਜੰਡੇ” ਲਈ ਵਿਧਾਨ ਸਭਾ ਪੂਰੀ ਤਰ੍ਹਾਂ ਤਿਆਰ ਹੋਵੇ।
ਉਨ੍ਹਾਂ ਕਿਹ ਕਿ ਮੰਤਰੀ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ ਤੇ ਉਹ ਸਾਡੀਆਂ ਤਰਜੀਹਾਂ ਨੂੰ ਅੱਗੇ ਵਧਾਉਣਗੇ ਅਤੇ ਅਗਲੇ ਸੈਸ਼ਨ ਲਈ ਇੱਕ ਠੋਸ ਵਿਧਾਨਕ ਏਜੰਡਾ ਤਿਆਰ ਕਰਨਗੇ।

Leave a Reply

Your email address will not be published. Required fields are marked *