Nov 26, 2026

ਵੈਨਕੂਵਰ, 24 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਦੱਖਣੀ ਸਰੀ ਸਥਿਤ ਅਰਲ ਮੈਰੀਅਟ ਸੈਕੰਡਰੀ ਸਕੂਲ ਦੀਆਂ ਸੀਨੀਅਰ ਵਿਦਿਆਰਥਣਾਂ ਦੀ ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਫਰੇਜ਼ਰ ਦੀ ਚਾਰ-ਏ ਵਰਗ ਦੀ ਵਾਲੀਬਾਲ ਚੈਂਪੀਅਨਸ਼ਿਪ ਲਗਾਤਾਰ ਤੀਜੀ ਵਾਰ ਜਿੱਤ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀ ਮੈਰੀਨਰਜ਼ ਨਾਮਕ ਟੀਮ ਨੇ ਇਸ ਸ਼ਾਨਦਾਰ ਜਿੱਤ ਨਾਲ ਸੂਬਾ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਲਈ ਵੀ ਆਪਣੀ ਥਾਂ ਪੱਕੀ ਕਰ ਲਈ ਹੈ।  ਟੀਮ ਦੀ ਇਸ ਪ੍ਰਾਪਤੀ ਨੇ ਸਕੂਲ ਅਤੇ ਦੱਖਣੀ ਸਰੀ ਦਾ ਮਾਣ ਵਧਾਇਆ ਹੈ।

ਕੈਪਸ਼ਨ : ਦੱਖਣੀ ਫਰੇਜ਼ਰ ਵਾਲੀਬਾਲ ਚੈਂਪੀਅਨਸ਼ਿਪ ਲਗਾਤਾਰ ਤੀਜੀ ਵਾਰ ਜਿੱਤਣ ਉਪਰੰਤ ਅਰਲ ਮੈਰੀਅਟ ਸੈਕੰਡਰੀ ਸਕੂਲ ਦੀਆਂ ਜੇਤੂ ਖਿਡਾਰਨਾਂ।

Leave a Reply

Your email address will not be published. Required fields are marked *