ਵੈਨਕੂਵਰ, 23 ਨਵੰਬਰ ( ਮਲਕੀਤ ਸਿੰਘ ) -ਸਰੀ ਸਿਟੀ ਸੈਂਟਰ ਤੋਂ ਚੁਣੇ ਗਏ ਵਿਧਾਇਕ ਅਤੇ ਨਵੇਂ ਬਣਾਏ ਗਏ ਹਾਊਸਿੰਗ ਰਾਜ ਮੰਤਰੀ ਜ਼ੀਸ਼ਾਨ ਵਾਹਲਾ ਵੱਲੋਂ ਆਪਣੀ ਜਿੱਤ ਵਿੱਚ ਯੋਗਦਾਨ ਪਾਉਣ ਵਾਲੇ ਵਲੰਟੀਅਰਾਂ, ਸਮਰਥਕਾਂ ਅਤੇ ਹੋਰਨਾਂ ਸਾਥੀਆਂ ਦੇ ਸਨਮਾਨ ਵਿੱਚ ਬੀਤੀ ਸ਼ਾਮ ਸਥਾਨਕ ਗਰੈਂਡ ਤਾਜ ਬੈਂਕੁਟ ਹਾਲ ‘ਚ ਧੰਨਵਾਦ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਖੇਪ ਤਕਰੀਰ ਕਰਦਿਆਂ ਉਨ੍ਹਾਂ ਨੇ ਆਪਣੀ ਜਿੱਤ ਦਾ ਸਿਹਰਾ ਆਪਣੀ ਪੂਰੀ ਟੀਮ ਨੂੰ ਦਿੰਦਿਆਂ ਵਲੰਟੀਅਰਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਜਿੱਤ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮੁੱਚੀ ਟੀਮ ਦੀ ਸਾਂਝੀ ਜਿੱਤ ਹੈ। ਇਸ ਮੌਕੇ ਸਰੀ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਜ਼ੀਸ਼ਾਨ ਵਾਹਲਾ ਨੂੰ ਹਾਊਸਿੰਗ ਮਾਮਲਿਆਂ ਦੇ ਰਾਜ ਮੰਤਰੀ ਬਣਨ ’ਤੇ ਵਧਾਈ ਦਿੱਤੀ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਅਖੀਰ ‘ਚ ਆਏ ਹੋਏ ਮਹਿਮਾਨਾਂ ਨੇ ਸਵਾਦਲੇ ਭੋਜਨ ਦਾ ਆਨੰਦ ਵੀ ਮਾਣਿਆ।
ਕੈਪਸ਼ਨ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ।
