ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ 29 ਨਵੰਬਰ ਨੂੰ ਜੱਦੀ ਪਿੰਡ ਭਾਗਪੁਰ ਵਿਖੇ ਪਵੇਗਾ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) — ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਕੈਨੇਡਾ ਵੱਸਦੇ ਸ਼ੇਰ ਜੰਗ ਸਿੰਘ ਢਿੱਲੋਂ, ਨਿਰਮਲ ਸਿੰਘ ਢਿੱਲੋਂ, ਅਜਮੇਰ ਸਿੰਘ ਢਿੱਲੋਂ ਭਾਗਪੁਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਭਰਾ ਜਗਤਾਰ ਸਿੰਘ ਢਿੱਲੋਂ (68) ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 20 ਨਵੰਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਜੱਦੀ ਪਿੰਡ ਭਾਗਪੁਰ ਵਿਖੇ ਕੀਤਾ ਗਿਆ।
ਸਵਰਗੀ ਜਗਤਾਰ ਸਿੰਘ ਢਿੱਲੋਂ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਦੇ ਪੁੱਤਰ ਗਗਨਦੀਪ ਸਿੰਘ ਢਿੱਲੋਂ ਪਿੰਡ ਭਾਗਪੁਰ ਦੇ ਮੌਜੂਦਾ ਸਰਪੰਚ ਹਨ ਤੇ ਰਾਜਾ ਢਿੱਲੋਂ ਪੁੱਤਰ ਹਨ ਜਦਕਿ ਧੀ ਗੁਰਪ੍ਰੀਤ ਕੌਰ ਕੈਨੇਡਾ ਟਿਵਾਣਾ ਪਰਿਵਾਰ ਵਿੱਚ ਵਿਆਹੇ ਹੋਏ ਹਨ।
ਕੈਨੇਡਾ ਵੱਸਦੇ ਉਨ੍ਹਾਂ ਦੇ ਭਤੀਜਿਆਂ ਕਮਲ ਢਿੱਲੋਂ ਅਤੇ ਗੁਰਦੀਪ ਢਿੱਲੋਂ (ਬਿੱਟੂ) ਨੇ ਦੱਸਿਆ ਕਿ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਦਾ ਸਮਾਗਮ ਐਤਵਾਰ, 29 ਨਵੰਬਰ ਨੂੰ ਦੁਪਹਿਰ 12:30 ਤੋਂ 1:30 ਵਜੇ ਤੱਕ ਪਿੰਡ ਭਾਗਪੁਰ (ਜ਼ਿਲ੍ਹਾ ਲੁਧਿਆਣਾ) ਵਿਖੇ ਹੋਵੇਗਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਮਲ ਢਿੱਲੋਂ ਨਾਲ 778-246-0012 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
