Mar 7, 2026

ਜਲੰਧਰ (ਜਤਿੰਦਰ ):-ਪੰਜਾਬ ਵਾਸੀਆਂ ਲਈ ਇਹ ਖੁਸ਼ਖਬਰੀ ਹੈ ਕਿ  ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਤੱਕ ਘਰੇਲੂ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋ ਗਈ।  ਏਅਰਲਾਈਨ ਕੰਪਨੀ ਇੰਡੀਗੋ ਨੇ ਆਦਮਪੁਰ ਅਤੇ ਮੁੰਬਈ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਇਹ ਉਡਾਣ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਅਦ ਦੁਪਹਿਰ 12.55 ਵਜੇ ਉਡਾਣ ਭਰ ਕੇ ਬਾਅਦ 3.15 ਵਜੇ ਆਦਮਪੁਰ ਪਹੁੰਚੀ। ਆਦਮਪੁਰ ਵਿੱਚ 35 ਮਿੰਟ ਦੇ ਠਹਿਰਾਅ ਮਗਰੋਂ ਜਹਾਜ਼ ਬਾਅਦ ਦੁਪਹਿਰ 3.50 ਵਜੇ ਉੱਡਿਆ ਅਤੇ ਸ਼ਾਮ 6.30 ਵਜੇ ਮੁੰਬਈ ਪਹੁੰਚਿਆ। ਮੁੰਬਈ-ਆਦਮਪੁਰ ਸੈਕਟਰ ਲਈ ਉਡਾਣ ਦਾ ਸਮਾਂ  2.20 ਘੰਟੇ ਅਤੇ ਆਦਮਪੁਰ-ਮੁੰਬਈ ਸੈਕਟਰ ਲਈ ਇਹ 2.40 ਘੰਟੇ ਹੋਵੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਜਲੰਧਰ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦੇ ਵਪਾਰੀ ਖੁਸ਼ ਹਨ। ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਅਤੇ ਫਿਰ ਉੱਥੋਂ ਯੂਰਪ ਅਤੇ ਇੰਗਲੈਂਡ ਲਈ ਸਿੱਧੀਆਂ ਉਡਾਣਾਂ ਆਸਾਨ ਹੋ ਜਾਣਗੀਆਂ। ਆਦਮਪੁਰ ਤੋਂ ਜਹਾਜ਼ 186 ਸੀਟਰ ਵਾਲਾ ਹੋਵੇਗਾ।ਆਦਮਪੁਰ ਮੁੰਬਈ ਫਲਾਈਟ ਲਈ ਟਿਕਟ ਦੀ ਸ਼ੁਰੂਆਤੀ ਕੀਮਤ 5660 ਰੁਪਏ ਹੈ, ਵਾਪਸੀ ਯਾਤਰਾ 5571 ਰੁਪਏ ਹੈ।