Mar 7, 2026

ਖਾਲਸਾ ਦੀਵਾਨ ਸੁਸਾਇਟੀ ਤੇ ਪੰਜਾਬੀ ਸਾਹਿਤ ਸਭਾ ਵਲੋਂ ਵਿਸ਼ੇਸ਼ ਸਮਾਗਮ-

ਐਬਸਫੋਰਡ (ਗੁਰਦੇਵ ਸਿੰਘ ਆਲਮਵਾਲਾ)-ਉਘੇ ਚਿੰਤਕ ਡਾ ਸੁਖਦੇਵ ਸਿੰਘ ਸਿਰਸਾ (ਸਿੱਧੂ ਪਿੰਡ ਦੌਧਰ ਵਾਲੇ) ਕੈਨੇਡਾ ਫੇਰੀ ਦੌਰਾਨ ਕੈਲਗਰੀ ਅਤੇ ਹੋਰ ਵੱਖ ਸ਼ਹਿਰਾਂ ਦਾ ਟੂਰ ਕਰਦੇ ਹੋਏ ਐਬਸਫੋਰਡ ਵਿਖੇ ਉਚੇਚੇ ਤੌਰ ਤੇ ਪਹੁੰਚੇ, ਜਿੱਥੇ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਅਤੇ ਪੰਜਾਬੀ ਸਾਹਿਤ ਸਭਾ ਐਬਸਫੋਰਡ ਦੇ ਨੁਮਾਇੰਦਿਆਂ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ  ਲੁਧਿਆਣੇ ਵਾਲੇ, ਸ ਮੱਖਣ ਸਿੰਘ ਅੱਚਰਵਾਲ ਮੀਤ ਪ੍ਰਧਾਨ, ਸ ਗੁਰਤੇਜ ਸਿੰਘ ਗਿੱਲ (ਡਾਲ਼ਾ) ਸਾਬਕਾ ਪ੍ਰਧਾਨ, ਸ. ਬਲਜਿੰਦਰ ਸਿੰਘ ਬੈਂਸ ਸਕੱਤਰ, ਸਭਾ ਦੇ ਸੈਕਟਰੀ ਸ ਬਲਦੇਵ ਸਿੰਘ ਸੁੱਖੀ (ਰੋਡੇ) ਗੁਰਦੇਵ ਸਿੰਘ ਬਰਾੜ, ਗੁਰਦੇਵ ਸਿੰਘ ਬੁੱਟਰ, ਪ੍ਰਿੰਸੀਪਲ ਜਗਰੂਪ ਸਿੰਘ ਗਿੱਲ (ਦੁਨੇ ਕੇ ਮੋਗਾ) ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਾਬਕਾ ਹੈਡ ਡਾ ਗੋਪਾਲ ਸਿੰਘ  ਬੁੱਟਰ  ਵੱਲੋਂ ਡਾਕਟਰ ਸੁਖਦੇਵ ਸਿੰਘ  ਸਿਰਸਾ ਨੂੰ ਜਿੱਥੇ ਜੀ ਆਇਆਂ ਕਿਹਾ ਗਿਆ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਰੋਪਾ ਅਤੇ ਸਾਹਿਤ ਸਭਾ ਵੱਲੋਂ ਵਿਸ਼ੇਸ਼ ਪਲੇਕ ਦੇਕੇ ਸਨਮਾਨਿਤ ਕੀਤਾ ਗਿਆ ।
ਡਾਕਟਰ ਸਾਹਿਬ  ਢੁਡੀਕੇ ਕਾਲਜ ਵਿਖੇ ਜਿੱਥੇ ਇੱਕ ਅੱਛੇ ਵਿਦਿਆਰਥੀ ਸਨ ਨਾਲ ਗਰਾਸ ਹਾਕੀ ਦੇ ਵੀ ਬਹੁਤ ਤੱਕੜੇ ਖਿਡਾਰੀ ਰਹੇ ਹਨ। ਓਸ ਏਰੀਏ ਵਿੱਚ ਇੰਨਾਂ ਨੇ ਆਪਣਾ ਬਹੁਤ ਨਾਮ ਬਣਾਇਆ। ਉਥੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਲੈਕਚਰਾਰ ਦੀ ਸਰਕਾਰੀ ਨੌਕਰੀ ਗੌਰਮਿੰਟ ਕਾਲਜ ਸਿਰਸਾ ਵਿਖੇ ਜਾ ਕੀਤੀ । ਨਾਲ ਸਮੇਂ -ਸਮੇਂ ਪੰਜਾਬ ਵਿਖੇ ਚਲ ਰਹੀਆਂ ਐਜ਼ੀਟੇਸ਼ਨਾਂ ਵਿੱਚ ਵੀ ਭਾਗ ਲੈੰਦਿਆਂ ਸਰਕਾਰਾਂ ਨਾਲ ਮੱਥਾ ਲਾਉਂਦਿਆਂ ਪੁਲਿਸ ਥਾਣਿਆਂ ਵਿੱਚ ਗ੍ਰਿਫ਼ਤਾਰੀਆਂ ਵੀ ਦਿੱਤੀਆਂ। ਅੱਜ ਕੱਲ ਵੀ ਨੈਸ਼ਨਲ ਲੈਵਲ ਦੀਆਂ ਸਭਾ ਸੁਸਾਇਟੀਆਂ ਜੱਥੇਬੰਦੀਆਂ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਮੈਗਜ਼ੀਨ ਤੇ ਸੋਮੀਨਾਰ  ਪ੍ਰਕਾਸ਼ਿਤ ਕਰਵਾ ਰਹੇ ਹਨ। ਪੰਜਾਬ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਤੇ ਮੁਖੀ ਰਹੇ, ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਦੇ ਮੈਂਬਰ ਵੀ ਹਨ, ਜਿੱਥੇ ਉੱਘੇ ਕਵੀ ਅਤੇ ਪੰਜਾਬੀ ਕਵਿਤਾ ਦੇ ਸਿਰਮੌਰ ਅਲੋਚਕ ਹਨ। ਉਹਨਾਂ ਦੀ  ਬਹੁਤ ਸਾਰੀਆਂ ਲਿਖਤਾਂ ਬਾ-ਕਮਾਲ ਹਨ । ਮਲਵਈ ਖੁੱਲਾ ਡੁੱਲਾ ਸੁਭਾਅ ਤੇ ਬਹੁਤ ਮਿਲਣਸਾਰ, ਹਰੇਕ ਮਿਲਣੀ ਵਿੱਚ ਖਾਸ ਖਿੱਚ ਰੱਖਦੇ ਹਨ। ਡਾਕਟਰ ਸਾਹਿਬ ਕੁਝ ਹਫ਼ਤਿਆਂ ਬਾਅਦ ਟੂਰ ਸਮਾਪਤ ਕਰਕੇ ਵਾਪਿਸ ਭਾਰਤ ਜਾ ਰਹੇ ਹਨ ਤੇ ਅੱਜ ਕੱਲ ਰਿਹਾਇਸ਼ ਐਬਸਫੋਰਡ ਵਿਖੇ ਹੈ।