Mar 7, 2026

ਵੈਨਕੂਵਰ (ਮਲਕੀਤ ਸਿੰਘ) -ਕੈਨੇਡਾ ਦੀ ਰਾਜਧਾਨੀ ਔਟਵਾ ਦੇ ਰਹਿਣ ਵਾਲੇ ਇੱਕ ਬਹਾਦਰ ਵਿਅਕਤੀ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਦੀ ਦੇ ਡੂੰਘੇ ਪਾਣੀ ਚ ਡੁੱਬ ਰਹੇ  8 ਸਾਲਾਂ ਬੱਚੇ ਅਤੇ  ਉਸ ਦੇ ਪਿਤਾ ਦੀ ਜਾਨ ਬਚਾਉਣ ਲਈ ਨਦੀ ਦੇ ਡੂੰਘੇ ਪਾਣੀਆਂ ਚ ਛਾਲ ਮਾਰ  ਦੇਣ ਦੇ ਸਲਾਘਾਯੋਗ ਉਪਰਾਲੇ ਦੀ ਕਾਫੀ ਚਰਚਾ ਹੋ ਰਹੀ ਹੈ। ਪ੍ਰਾਪਤ ਵੇਰਵੇ ਮੁਤਾਬਿਕ ਡੇਵਿਡ ਹਿਕੀ ਨਾਂ ਦਾ ਉਕਤ ਵਿਅਕਤੀ ਓਟਵਾ ਨਦੀ ਦੇ ਕੰਢੇ ਨੇੜਿਓਂ ਲੰਘ ਰਿਹਾ ਸੀ ਕਿ ਅਚਾਨਕ ਉਸਦੀ ਨਜ਼ਰ ਨਦੀ ਦੇ ਡੂੰਘੇ ਪਾਣੀ ਚ ਡੁੱਬ ਰਹੇ ਪਿਉ ਪੁੱਤ ਤੇ ਪਈ ਬਸ ਫਿਰ ਕੀ ਸੀ ਡੇਵਿਡ ਨੇ ਉਹਨਾਂ ਦੋਹਾਂ ਨੂੰ ਡੁੱਬਣ ਤੋਂ ਬਚਾਉਣ ਲਈ ਤੁਰੰਤ ਨਦੀ ਚ ਛਾਲ ਮਾਰ ਦਿੱਤੀ ਅਤੇ ਬੜੀ ਜੱਦੋ ਜਹਿਦ ਨਾਲ ਦੋਹਾਂ ਨੂੰ ਨਦੀ ਦੇ ਡੂੰਘੇ ਪਾਣੀਆਂ ਤੋਂ ਬਾਹਰ ਖਿੱਚ ਲਿਆਂਦਾ। ਅਫਸੋਸ ਨਾਕ ਪਹਿਲੂ ਇਹ ਰਿਹਾ ਕਿ  8 ਸਾਲਾ ਬੱਚਾ ਤਾਂ ਬਿਲਕੁਲ ਠੀਕ ਹੈ ਪਰੰਤੂ ਉਸ ਦੇ ਪਿਤਾ ਦੀ ਜਾਨ ਨਹੀਂ ਬਚਾਈ ਜਾ ਸਕੀ|
ਕੈਪਸ਼ਨ   ਡੇਵਿਡ ਹਿਕੀ ਦੀ ਇੱਕ ਤਸਵੀਰ|