Mar 7, 2026

ਪਿਕਸ ਦੀ ਲੌਇਲ ਕੈਨੇਡੀਅਨ ਮੂਵਮੈਂਟ ਨੂੰ ਕਵਰ ਪੇਜ ਤੇ ਥਾਂ ਦਿੱਤੀ-

ਸਰੀ ( ਧੰਜੂ)- ਅੰਗਰੇਜ਼ੀ ਮੈਗਜ਼ੀਨ ਕੈਨੇਡਾ ਟੈਬਲੌਇਡ ਦਾ ਜੁਲਾਈ 2025 ਅੰਕ ਬੀਤੇ ਦਿਨ ਪਿਕਸ ਦੇ ਮੁੱਖ ਦਫਤਰ ਸਰੀ ਵਿਖੇ  ਜਾਰੀ ਕੀਤਾ ਗਿਆ। ਕੈਨੇਡਾ ਟੈਬਲੌਇਡ ਦੇ ਵਿਸ਼ੇਸ਼ ਅੰਕ ਵਿਚ ਪਿਕਸ (PICS)  ਸਸਾਇਟੀ ਵੱਲੋਂ ਸ਼ੁਰੂ ਕੀਤੀ ਗਈ “ਲੋਇਲ ਕੈਨੇਡੀਅਨ ਮੂਵਮੈਂਟ” ਨੂੰ ਕਵਰ ਪੇਜ ’ਤੇ ਦਰਸਾਇਆ ਗਿਆ। ਮੈਗਜ਼ੀਨ ਨੇ ਇਸ ਮੁਹਿੰਮ ਵਿੱਚ ਭਾਗ ਲੈ ਕੇ ਕੈਨੇਡੀਅਨ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਅਤੇ ਵਿਕਸਿਤ ਬਣਾਉਣ ਦੇ ਸੰਦੇਸ਼ ਨੂੰ ਉਭਾਰਿਆ ਹੈ। ਰੀਲੀਜ਼ ਸਮਾਗਮ ਵਿੱਚ ਕਈ ਪ੍ਰਸਿੱਧ ਹਸਤੀਆਂ ਨੇ ਹਾਜ਼ਰੀ ਭਰੀ ਜਿਹਨਾਂ ਵਿਚ  ਐਮ ਪੀ ਸੁਖ ਧਾਲੀਵਾਲ,  ਐਮ ਐਲ ਏ ਸੁਨੀਤਾ ਧੀਰ, ਐਮ ਐਲ ਏ ਸਟੀਵ ਕੂਨਰ, ਕੌਸਲਰ ਲਿੰਡਾ ਐਨਿਸ, ਸਰੀ ਬੋਰਡ ਆਫ ਟਰੇਡ ਦੀ ਸੀਈਓ ਇੰਦਰਾ ਭਾਨ, ਡਾ ਵਿਵੇਕ ਸਾਵੁਕਰ, ਸੀਨੀਅਰ ਪੱਤਰਕਾਰ: ਕੁਲਦੀਪ ਸਿੰਘ, ਪ੍ਰੋ. ਸੀ.ਜੇ. ਸਿੱਧੂ, ਸੁਖਵਿੰਦਰ ਸਿੰਘ ਚੋਹਲਾ, ਸੰਦੀਪ ਸਿੰਘ ਧੰਜੂ, ਮਰ ਢਿੱਲੋਂ, ਨਵਲਪ੍ਰੀਤ ਸਿੰਘ ਰੰਗੀ, ਨਰੰਜਨ ਸਿੰਘ ਲੇਹਿਲ, ਹਰਜੀਤ ਰਿੱਕੀ, ਅਨਿਲ ਸ਼ਰਮਾ, ਦਮਨਜੀਤ ਸਿੰਘ ਬੱਸੀ, ਅਤੇ ਨਵਜੋਤ ਢਿੱਲੋਂ, ਸਮਾਜਕ ਕਾਰਕੁਨ  ਬਲਜੀਤ ਸਿੰਘ ਰਾਇ, ਅਮ੍ਰਿਤਪਾਲ ਸਿੰਘ ਢੋਟ, ਐਡਵੋਕੇਟ ਅਵਤਾਰ ਸਿੰਘ ਧਨੋਆ, ਰਵੀ ਕੋਛਰ (ਬ੍ਰਾਂਚ ਮੈਨੇਜਰ, ਟੀ.ਡੀ. ਬੈਂਕ), ਪਾਕਿਸਤਾਨ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਾਇ ਅਜ਼ੀਜ਼ ਉੱਲ੍ਹਾ ਖਾਨ, ਅਤੇ ਜੈ ਬਿਰਦੀ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ।

ਕੈਨੇਡਾ ਟੈਬਲੌਇਡ ਮੈਗਜ਼ੀਨ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਪਿਕਸ ਦੇ ਸੀ.ਈ.ਓ. ਸਤਬੀਰ ਚੀਮਾ, ਫਲਕ ਬੇਤਾਬ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੈਗਜ਼ੀਨ ਨੂੰ ਆਪਣੀ ਮੁਹਿੰਮ ਦਾ ਹਿੱਸਾ ਬਣਾਇਆ। ਉਨ੍ਹਾਂ ਨੇ ਸਮਾਰੋਹ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।

ਤਸਵੀਰਾਂ -ਸੰਤੋਖ ਸਿੰਘ ਮੰਡੇਰ