ਸਰੀ (ਦੇ ਪ੍ਰ ਬਿ) ਬੀਤੇ ਐਤਵਾਰ 6 ਜੁਲਾਈ ਨੂੰ ਗੁਰੂ ਨਾਨਕ ਫੂਡ ਬੈਂਕ (GNFB) ਦੀ 5ਵੀਂ ਵਰੇਗੰਢ ਮੌਕੇ ਆਯੋਜਿਤ ਕੀਤੀ ਗਈ ਮੈਗਾ ਫੂਡ ਡਰਾਈਵ ਨੂੰ ਦਾਨੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਮੈਗਾ ਡਰਾਈਵ ਦੌਰਾਨ 216 ਟਨ ਤੋਂ ਉਪਰ ਫੂਡ ਇਕੱਠਾ ਕੀਤਾ ਗਿਆ।
ਇਸ ਮੌਕੇ ਕਈ ਸਥਾਨਕ ਸਿਆਸਤਦਾਨ ਤੇ ਉਘੀਆਂ ਹਸਤੀਆਂ ਨੇ ਸਮਾਗਮ ਵਿਚ ਸ਼ਾਮਿਲ ਹੁੰਦਿਆਂ ਭਾਈਚਾਰੇ ਦੇ ਦਾਨੀ ਸੱਜਣਾਂ ਨੂੰ ਉਤਸ਼ਾਹਿਤ ਕੀਤਾ ਤੇ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕੀਤੀ।ਲਗਪਗ 100 ਤੋਂ ਉਪਰ ਸਮਰਪਿਤ ਸਕੂਲੀ ਵਿਦਿਆਰਥੀਆਂ ਨੇ ਵਲੰਟੀਅਰ ਵਜੋਂ ਸੇਵਾ ਕੀਤੀ ਅਤੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪੂਰੀ ਮੈਗਾ ਫੂਡ ਡਰਾਈਵ ਨੂੰ ਸਫਲਤਾਪੂਰਵਕ ਚਲਾਇਆ।
ਭਾਵੇਂਕਿ ਕਿ ਦਾਨ ਪਿਛਲੇ ਸਾਲ ਦੇ ਰਿਕਾਰਡ-ਤੋੜ 384.5 ਟਨ ਦੇ ਮੁਕਾਬਲੇ ਘੱਟ ਗਿਆ ਜਿਸ ਲਈ ਗੁਰੂ ਨਾਨਕ ਫੂਡ ਬੈਂਕ ਸਮਝਦਾ ਹੈ ਕਿ ਇਹ ਕੈਨੇਡੀਅਨਾਂ ਲਈ ਸਭ ਤੋਂ ਔਖੇ ਸਮੇਂ ਵਿੱਚੋਂ ਇੱਕ ਹੈ। ਆਰਥਿਕ ਮੰਦੀ ਦੇ ਬਾਵਜੂਦ ਭਾਈਚਾਰੇ ਵਲੋਂ ਸੇਵਾ ਤੇ ਦਾਨ ਲਈ ਅੱਗੇ ਆਉਣਾ ਬਹੁਤ ਹੀ ਪ੍ਰੇਰਨਾਦਾਇਕ ਅਤੇ ਧੰਨਵਾਦਪੂਰਵਕ ਹੈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮੈਗਾ ਫੂਡ ਡਰਾਈਵ ਤੋਂ ਖੁੰਝ ਗਏ ਹੋ, ਤਾਂ ਤੁਸੀਂ ਅਜੇ ਵੀ ਕਿਸੇ ਵੀ GNFB ਸਥਾਨ ‘ਤੇ ਦਾਨ ਦੇ ਸਕਦੇ ਹੋ ਜਾਂ www.gnfb.ca ‘ਤੇ ਔਨਲਾਈਨ ਦਾਨ ਕਰ ਸਕਦੇ ਹੋ।
ਇਸ 5ਵੀਂ ਵਰ੍ਹੇਗੰਢ ‘ਤੇ, GNFB ਪਿਛਲੇ ਪੰਜ ਸਾਲਾਂ ਵਿੱਚ ਯੋਗਦਾਨ ਪਾਉਣ ਵਾਲੇ 72,000 ਵਲੰਟੀਅਰ ਘੰਟਿਆਂ ਦੇ ਇੱਕ ਸ਼ਾਨਦਾਰ ਮੀਲ ਪੱਥਰ ਦਾ ਜਸ਼ਨ ਵੀ ਮਨਾਉਂਦਾ ਹੈ। ਇਸ ਮੌਕੇ 11 ਸਾਲਾ ਲਕਸ਼ ਦੀਆਂ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ ਜਿਸਨੇ 1 ਜੁਲਾਈ, 2020 ਨੂੰ GNFB ਨਾਲ ਸਵੈ-ਸੇਵਾ ਸ਼ੁਰੂ ਕੀਤੀ ਸੀ, ਅਤੇ ਹੁਣ 2,765 ਵਲੰਟੀਅਰ ਘੰਟੇ ਪੂਰੇ ਕਰ ਲਏ ਹਨ। ਇਹ ਸਮਰਪਣ ਅਤੇ ਭਾਈਚਾਰਕ ਸੇਵਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਫੂਡ ਡਰਾਈਵ ਦੀ ਸਫਲਤਾ ਲਈ ਪ੍ਰਬੰਧਕਾਂ ਵਲੋਂ ਸਾਰੇ ਵਲੰਟੀਅਰਾਂ, ਸਮਰਥਕਾਂ ਅਤੇ ਦਾਨੀਆਂ ਦਾ ਧੰਨਵਾਦ ਕੀਤਾ ਗਿਆ ਹੈ।