ਜਿਗਰੀ ਰਿਕਾਰਡਜ ਵੱਲੋਂ ਆਯੋਚਿਤ ਰੰਗਾ ਰੰਗ ਪ੍ਰੋਗਰਾਮ ਚ ਭਾਰੀ ਗਿਣਤੀ ਚ ਦਰਸ਼ਕਾਂ ਨੇ ਆਨੰਦ ਮਾਣਿ
ਵੈਨਕੂਵਰ (ਮਲਕੀਤ ਸਿੰਘ, ਮਾਂਗਟ )-‘ਜਿਗਰੀ ਰਿਕਾਰਡਸ ‘ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਅੱਜ ਸ਼ਾਮੀ ਸਰੀ ਦੇ ਬੈੱਲ ਪ੍ਰੋਫਾਰਮਿੰਗ ਆਰਟ ਸੈਂਟਰ ਚ ਕਰਵਾਏ ਗਏ ਫੋਕ ਟਰਬੀਨੇਟ ਰੰਗਾਰੰਗ ਪਰੋਗਰਾਮ ਦੌਰਾਨ ਵੱਡੀ ਗਿਣਤੀ ਚ ਪੁੱਜੇ ਦਰਸ਼ਕਾਂ ਨੇ ਆਨੰਦ ਮਾਣਿਆ ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਅਰਸ਼ ਰਿਆਜ ,ਪਰਵੇਜ਼ ਗਿੱਲ ਅਤੇ ਜੱਸੜ ਵੱਲੋਂ ਲਗਾਈ ਗਈ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਨਾਲ ਦੇਰ ਰਾਤ ਤੀਕ ਸਮੁਚਾ ਮਾਹੌਲ ਰੌਣਕਮਈ ਬਣਿਆ ਰਿਹਾ। ਮਲਵਈ ਲਹਿਜੇ ਚ ਸ਼ੁਰੂ ਕੀਤੀ ਗਈ ਇਸ ਪੇਸ਼ਕਾਰੀ ਦੌਰਾਨ ਇਨਾ ਗਾਇਕਾਂ ਵੱਲੋਂ ਆਪਣੇ ਪ੍ਰਸਿੱਧ ਗੀਤ ‘ਭਾਬੋ ਨੀ ਇੱਕ ਜੋਗੀ ਆ ਗਿਆ’ ਤੋ ਇਲਾਵਾ ਮਿੱਟੀ ,ਚੇਤਿਆਂ ਚ ਵੱਸਦਾ ਪੰਜਾਬ ਰੱਖਿਓ ,ਬਾਪੂ , ਛੱਲਾ , ਮੁੰਦਰੀ ਆਦਿ ਗੀਤਾਂ ਦੀ ਪੇਸ਼ਕਾਰੀ ਨਾਲ ਸੱਚਮੁੱਚ ਸਮੁੱਚਾ ਮਾਹੌਲ ਪੰਜਾਬ ਦੇ ਪੁਰਾਤਨ ਵਿਰਸੇ ਚ ਰੰਗਿਆ ਮਹਿਸੂਸ ਹੋਇਆ| ਇਸ ਦੌਰਾਨ ਗਾਇਕਾ ਰੁਪਿੰਦਰ ਮਾਨ ਵੱਲੋਂ ਗਾਇਕੀ ਪ੍ਰੋਗਰਾਮ ਦੌਰਾਨ ਕੀਤੀ ਸੰਗੀਤਕ ਸ਼ਮੂਲੀਅਤ ਵੀ ਸਲਾਹੁਉਣਯੋਗ ਸੀ। ਮੰਚ ਸੰਚਾਲਕ ਦੀ ਜਿੰਮੇਵਾਰੀ ਉੱਘੇ ਰੇਡੀਓ ਹੋਸਟ ਦਵਿੰਦਰ ਬੈਨੀਪਲ ਵੱਲੋਂ ਬੜੇ ਹੀ ਵਧੀਆ ਅਤੇ ਦਿਲਕਸ਼ ਢੰਗ ਨਾਲ ਨਿਭਾਈ ਗਈ| ਇਸ ਮੌਕੇ ਤੇ ਹਾਜ਼ਰ ਹੋਰਨਾਂ ਸ਼ਖਸ਼ੀਅਤਾਂ ਚ ਐਮ ਪੀ ਸੁਖ ਧਾਲੀਵਾਲ ,ਐਮਐਲਏ ਮਨਦੀਪ ਸਿੰਘ ਧਾਲੀਵਾਲ, ਨਿਊ ਵੇਅ ਰੇਲਿੰਗ ਤੋਂ ਨਿਰਭੈ ਸਿੰਘ ਕੈਂਥ , ਕੰਵਲਜੀਤ ਮਾਨਾਂਵਾਲਾ, ਮਹੇਸ਼ਇੰਦਰ ਸਿੰਘ ਮਾਂਗਟ ਅਤੇ ਜਰਨੈਲ ਸਿੰਘ ਖੰਡੋਲੀ ਵੀ ਹਾਜ਼ਰ ਸਨ।|
ਕੈਪਸਨ ਰੰਗਾਰੰਗ ਪ੍ਰੋਗਰਾਮ ਦੀਆਂ ਵੱਖ – ਵੱਖ ਤਸਵੀਰਾਂ




