Mar 7, 2026

ਵੈਨਕੂਵਰ,8 ਜੁਲਾਈ (ਮਲਕੀਤ ਸਿੰਘ )-ਪੰਜਾਬੀ ਕਲਚਰ ਸੁਸਾਇਟੀ ਕੈਮਲੂਪਸ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਲਾਨਾ ਟੂਰਨਾਮੈਂਟ 26 ਅਤੇ 27 ਜੁਲਾਈ ਨੂੰ ਮਕਾਰਥਰ ਆਈਲੈਂਡ ਪਾਰਕ ਚ ਧੂਮ ਧੜੱਕੇ ਨਾਲ ਕਰਵਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਚੋਂ ਡਾ ਸੁਰਿੰਦਰ ਧੰਜਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਮਰਦ ਅਤੇ ਔਰਤ ਖਿਡਾਰਨਾਂ ਦੇ ਸ਼ੌਕਰ ਓਪਨ ਮੁਕਾਬਲੇ ,45 ਵਰਗ ਮਰਦ ਖਿਡਾਰੀਆਂ ਦੇ ਸ਼ੋਕਰ ਮੁਕਾਬਲੇ ,10 ,12 ,14 ਅਤੇ 16 ਸਾਲ ਦੇ ਲੜਕੇ ਲੜਕੀਆਂ ਦੀਆਂ ਟੀਮਾਂ ਦੇ ਸ਼ੌਕਰ ਮੁਕਾਬਲੇ ਕਰਵਾਏ ਜਾਣਗੇ ਇਸ ਦੇ ਨਾਲ ਨਾਲ 40 ਸਾਲ ਦੀ ਉਮਰ ਦੇ ਮਰਦਾਂ ਅਤੇ 30 ਸਾਲ ਦੀਆਂ ਉਮਰ ਦੀਆਂ ਔਰਤ ਖਿਡਾਰੀਆਂ ਖਿਡਾਰਨਾਂ ਦੇ ਦੌੜ ਮੁਕਾਬਲੇ ਵੀ ਕਰਵਾਏ ਜਾਣਗੇ ਉਹਨਾਂ ਇਹ ਵੀ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਦੌੜਾਂ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਜਾਣਗੇ। ਟੂਰਨਾਮੈਂਟ ਸਬੰਧੀ ਐਂਟਰੀਆਂ 19 ਜੁਲਾਈ ਸ਼ਾਮ 5 ਵਜੇ ਤੱਕ ਲਈਆਂ ਜਾਣਗੀਆਂ ਅਤੇ ਟਾਈਆਂ 20 ਜੁਲਾਈ ਸ਼ਾਮੀ 5 ਵਜੇ ਪੈਣਗੀਆਂ|