ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਥਾਂਦੀ ਜੋ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ, ਪ੍ਰਮਾਤਮਾ ਦੀ ਅਪਾਰ ਕਿਰਪਾ ਤੇ ਸੰਗਤਾਂ ਦੀਆਂ ਦੁਆਵਾਂ ਸਦਕਾ ਤੰਦਰੁਸਤ ਹੋਣ ਉਪਰੰਤ ਬੀਤੇ ਐਤਵਾਰ ਗੁਰੂ ਘਰ ਨਤਮਸਤਕ ਹੋਏ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਹਨਾਂ ਆਪਣੇ ਵਲੋਂ ਸਮੂਹ ਸੰਗਤਾਂ ਤੇ ਗੁਰੂ ਗਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ ਕੀਤਾ। ਉਹ ਐਤਵਾਰ 12 ਵਜੇ ਤੋਂ ਬਾਦ ਕਮੇਟੀ ਮੈਂਬਰਾਂ ਤੇ ਆਪਣੇ ਚੇਹਤਿਆਂ ਨੂੁੰ ਮਿਲੇ ਤੇ ਕਈ ਵਿਚਾਰਾਂ ਕੀਤੀਆਂ।


