ਸਰੀ ( ਮਾਂਗਟ ) – ਐਬਸਫੋਰਡ ਦੇ ਉਘੇ ਬਿਜਨਸਮੈਨ ਅਤੇ ਸਿੱਖ ਰਾਈਡਰਜ ਆਫ ਕੈਨੇਡਾ ਮੋਟਰਸਾਈਕਲ ਕਲੱਬ ਦੇ ਸੀਨੀਅਰ ਮੈਂਬਰ ਹਰਵਿੰਦਰ ਸਿੰਘ ਤੂਰ ਤੇ ਸਰਦਾਰਨੀ ਕਿਰਨ ਕੌਰ ਤੂਰ ਦੇ ਬੇਟੇ ਅਵੀ ਸਿੰਘ ਤੂਰ ਦਾ ਸ਼ੁਭ ਵਿਆਹ ਗੁਰਲੀਨ ਕੌਰ ਧਾਲੀਵਾਲ ( ਸਪੁਤਰੀ ਸ ਪਰਮਿੰਦਰ ਸਿੰਘ ਧਾਲੀਵਾਲ ਤੇ ਸਰਦਾਰਨੀ ਸੁਖਵਿੰਦਰ ਕੌਰ ਧਾਲੀਵਾਲ) ਨਾਲ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਵਿਆਹ ਸਮਾਗਮ ਸਬੰਧੀ ਵੱਖ -ਵੱਖ ਸ਼ਗਨਾਂ ਦੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਬੌਬੇ ਬੈਂਕੁਇਟ ਹਾਲ ਵਿਚ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ ਜਿਸਦਾ ਭਾਰੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਨੇ ਭਰਪੂਰ ਆਨੰਦ ਮਾਣਿਆ।







