Mar 7, 2026

xr:d:DAF4qi1wd_M:2,j:5285388309924064134,t:24010118

 ਸਰੀ ( ਕਾਹਲੋਂ)-ਸਰੀ ਵਿੱਚ ਕੈਪਸ ਕੈਫੇ ‘ਤੇ ਕੱਲ੍ਹ ਰਾਤ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਤੋਂ ਬਾਅਦ, ਬੀਸੀ ਦੇ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਮਨਦੀਪ ਧਾਲੀਵਾਲ (ਸਰੀ ਨੌਰਥ) ਅਤੇ ਏਲੇਨੋਰ ਸਟਰਕੋ (ਸਰੀ-ਕਲੋਵਰਡੇਲ) ਸ਼ਹਿਰ ਵਿੱਚ ਵੱਧ ਰਹੀ ਹਿੰਸਾ ਅਤੇ ਵਧਦੀ ਜਨਤਕ ਬੇਚੈਨੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅਸੀਂ ਕੈਪਸ ਕੈਫੇ ਦੇ ਮਾਲਕਾਂ ਨਾਲ ਸਿੱਧੀ ਗੱਲ ਕੀਤੀ ਹੈ, ਜਿਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ, ਸ਼ੁਕਰ ਹੈ, ਕੋਈ ਜਾਨਲੇਵਾ ਨੁਕਸਾਨ ਨਹੀਂ ਪਹੁੰਚਿਆ ਹੈ “ਹਾਲਾਂਕਿ, ਰੈਸਟੋਰੈਂਟ ਨੂੰ ਨੁਕਸਾਨ ਹੋਇਆ ਅਤੇ ਇਹ ਸਪੱਸ਼ਟ ਹੈ ਕਿ ਇਹ ਪਰੇਸ਼ਾਨ ਕਰਨ ਵਾਲਾ ਕੰਮ ਜਾਣਬੁੱਝ ਕੇ ਕੀਤਾ ਗਿਆ ਸੀ।ਵੀਰਵਾਰ ਨੂੰ ਲਗਭਗ ਤੜਕੇ ਦੇ 1:50 ਵਜੇ, ਰੈਸਟੋਰੈਂਟ ਵਿੱਚ ਕਈ ਗੋਲੀਆਂ ਚਲਾਈਆਂ ਗਈਆਂ ਜਦੋਂ ਸਟਾਫ ਅਜੇ ਵੀ ਅੰਦਰ ਸੀ।  ਇਸੇ ਦੌਰਾਨ ਵਿਧਾਇਕ ਸਟਰਕੋ ਨੇ ਕਿਹਾ ਕਿ “ਸਾਡੇ ਸ਼ਹਿਰ ਵਿੱਚ ਇਹ ਕਦੇ ਨਹੀਂ ਹੋਣਾ ਚਾਹੀਦਾ – ਇਸਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਉਹਨਾਂ ਹੋਰ ਕਿਹਾ ਕਿ  “ਲੋਕਾਂ ਨੂੰ ਕਾਰੋਬਾਰ ਚਲਾਉਣ, ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਅਤੇ ਆਪਣੀਆਂ ਸੜਕਾਂ ‘ਤੇ ਤੁਰਨ ਵਿੱਚ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ।  ਕੰਜ਼ਰਵੇਟਿਵ ਵਿਧਾਇਕ ਸੂਬਾਈ ਸਰਕਾਰ ਨੂੰ ਵਧਦੀ ਹਿੰਸਾ ਤੇ ਕਾਬੂ ਪਾਉਣ ਅਤੇ ਇੱਕ ਅਸਲ ਜਨਤਕ ਸੁਰੱਖਿਆ ਯੋਜਨਾ ਪ੍ਰਦਾਨ ਕਰਨ ਦੀ ਮੰਗ ਕਰ ਰਹੇ ਹਨ ਜੋ ਸਰੀ ਅਤੇ ਇਸ ਤੋਂ ਬਾਹਰ ਵੀ ਸ਼ਾਂਤੀ ਨੂੰ ਬਹਾਲ ਕਰੇ।