Mar 7, 2026

ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ –

ਸਰੀ ( ਰੂਪਿੰਦਰ ਖਹਿਰਾ ਰੂਪੀ) -ਬੀਤੇ ਦਿਨੀਂ ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਸਾਲਾਨਾ ਸਮਾਗਮ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ  ਵਿਖੇ ਆਯੋਜਿਤ ਕੀਤਾ ਗਿਆ । ਇਸ ਮੌਕੇ ਪ੍ਰਸਿੱਧ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ  “ ਗੁਰਦੇਵ ਸਿੰਘ ਮੈਮੋਰੀਅਲ ਐਵਾਰਡ” ਨਾਲ  ਪ੍ਰਸਿੱਧ ਸਾਹਿਤਕਾਰ ਅਜਮੇਰ ਰੋਡੇ ਨੂੰ ਸਨਮਾਨਿਤ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਅਤੇ ਸਟੇਜ ਦਾ ਸੰਚਾਲਨ ਸਕੱਤਰ ਪ੍ਰਿਤਪਾਲ ਗਿੱਲ ਵੱਲੋਂ ਬਾਖੂਬੀ ਨਿਭਾਇਆ ਗਿਆ । ਸ਼ੋਕ ਮਤੇ ਵਿੱਚ ਗੀਤਕਾਰ ਖੁਸ਼ਹਾਲ ਸਿੰਘ ਘਲੋਟੀ  ਜੋ ਕਿ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਏ ਹਨ ,ਉਹ ਸਭਾ ਦੇ ਡਾਇਰੈਕਟਰ ਵੀ ਸਨ ਉਨ੍ਹਾਂ ਲਈ ਦੋ ਮਿੰਟ ਦਾ ਮੋਨ ਰੱਖ ਕੇ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ
 ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ  ਸੁਰਜੀਤ ਸਿੰਘ ਮਾਧੋਪੁਰੀ, ਸਕੱਤਰ ਪ੍ਰਿਤਪਾਲ ਗਿੱਲ, ਰਾਜਵੀਰ ਸਿੰਘ ਮਾਨ ( ਸਪੁੱਤਰ ਗੁਰਦੇਵ ਸਿੰਘ ਮਾਨ) ਸੁਸ਼ੋਭਿਤ ਹੋਏ । ਆਰੰਭ ਵਿੱਚ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਮਾਨ ਸਾਹਿਬ ਦੇ ਪਰਿਵਾਰ ਨੂੰ ਸਮਾਗਮ ਵਿੱਚ ਜੀ ਆਇਆਂ ਆਖਿਆ ਗਿਆ । ਮਾਨ ਸਾਹਿਬ ਬਾਰੇ ਪਰਚੇ ਪ੍ਰੋ ਗੁਰਭਜਨ ਗਿੱਲ ( ਡਾ: ਰਣਜੀਤ ਸਿੰਘ ਪੰਨੂ ). ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ( ਇੰਦਰ ਪਾਲ ਸਿੰਘ ਸੰਧੂ  ਤੇ ਸਾਹਿਤਕਾਰ ਅਜਮੇਰ  ਰੋਡੇ ਬਾਰੇ ਪਰਚੇ, ਸੁਰਜੀਤ ਕਲਸੀ, ਮਾਨ ਸਾਹਿਬ ਦੇ ਸਮਕਾਲੀ ਮਿੱਤਰ ਪਦਮਸ਼੍ਰੀ  ਐਮ. ਪੀ ਤਰਲੋਚਨ ਸਿੰਘ ਦਾ ਪਰਚਾ ਪ੍ਰਿਤਪਾਲ ਗਿੱਲ  ਵੱਲੋਂ ਪੜ੍ਹੇ ਗਏ  ਅਮਰਜੀਤ ਸਿੰਘ ਚਾਹਲ ਨੇ ਅਜਮੇਰ ਸਿੰਘ ਰੋਡੇ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ । ਅਜਮੇਰ ਰੋਡੇ ਵੱਲੋਂ ਆਪਣੇ ਸਾਹਿਤਕ ਸਫ਼ਰ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । 

ਉਪਰੰਤ ਪ੍ਰਧਾਨਗੀ ਮੰਡਲ, ਬੋਰਡ ਮੈਂਬਰ ਅਤੇ ਪ੍ਰੋ: ਕਸ਼ਮੀਰਾ ਸਿੰਘ ਗਿੱਲ  ਨੇ ਖੱਚਾ ਖੱਚ ਭਰੇ ਹਾਲ ਵਿੱਚ ਸਾਹਿਤਕਾਰ ਅਜਮੇਰ ਰੋਡੇ ਨੂੰ ਸਾਲ 2025 ਦਾ “ ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡਇੱਕ ਲੋਈ ਅਤੇ ਪਲੇਕ ਨਾਲ ਸਨਮਾਨਿਤ ਕੀਤਾ ਗਿਆਉੱਘੇ ਗਾਇਕ ਤੇ ਲੇਖਕ ਬਲਬੀਰ ਲਹਿਰਾ ,ਗਾਇਕਾ ਡਾ: ਰਾਜਬੀਰ ਕੌਰ ਅਤੇ ਮਸ਼ਹੂਰ  ਗਾਇਕ ਇੰਦਰਜੀਤ ਮੁਕਤਸਰੀ  ਨੂੰ ਵੀ ਸਭਾ ਵੱਲੋਂ    ਸਨਮਾਨਿਤ ਕੀਤਾ ਗਿਆ । ਮਾਨ ਸਾਹਿਬ ਦੇ ਸਪੁੱਤਰ ਅਤੇ ਸ਼ੁਭਚਿੰਤਕਾਂ ਵੱਲੋ ਸਭਾ ਨੂੰ  ਹਰ ਸਾਲ ਪ੍ਰੋਗਰਾਮ ਕਰਵਾਉਣ ਲਈ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ, ਜਿਸ ਲਈ ਸਭਾ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ । 

 ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਕਵਿਤਾ, ਵਿਚਾਰ ਅਤੇ   ਰੰਗਾ ਰੰਗ ਪ੍ਰੋਗਰਾਮ ਵਿੱਚ  ਜਿਹਨਾਂ ਬੁਲਾਰਿਆਂ ਨੇ ਹਿੱਸਾ ਲਿਆ ਉਹਨਾਂ ਵਿਚ -ਬਲਿਹਾਰ ਸਿੰਘ ਲੇਹਲ ,ਪ੍ਰਿਤਪਾਲ ਸਿੰਘ ਟਿਵਾਣਾ (ਸਿਆਟਲ ਸਾਹਿਤ ਸਭਾ) ,ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ( ਗੀਤ) ਮਨਜੀਤ ਮੱਲਾ ਗੀਤ, ਚਮਕੌਰ ਸਿੰਘ ਸੇਖੋਂ ( ਸਾਰੰਗੀ ਨਾਲ ਗੀਤ) , ਦਵਿੰਦਰ ਜੌਹਲ ,ਪਵਨ ਭੰਮੀਆ,ਹਰਚੰਦ ਸਿੰਘ ਗਿੱਲ, ਹਰਜਿੰਦਰ ਸਿੰਘ ਚੀਮਾ ਠਾਣਾ, ਸ਼ਿੰਦਰ ਪੁਰੇਵਾਲ (ਸਾਬਕਾ ਜੱਜ), ਵੀਤ ਬਾਦਸ਼ਾਹ ਪੁਰੀ, ਡਾ : ਰਣਜੀਤ ਸਿੰਘ ਪੰਨੂ ਡਾ: ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ: ਹਰਿੰਦਰ ਕੌਰ ਸੋਹੀ, ਇੰਦਰ ਪਾਲ ਸਿੰਘ ਸੰਧੂ, ਹਰਚਰਨ ਸਿੰਘ ਪਰਹਾਰ ,ਗੁਰਦੀਪ ਕੌਰ ਪਰਹਾਰ, ਗੁਰਮੀਤ ਸਿੰਘ ਸਿੱਧੂ, ਬਲਬੀਰ ਸਿੰਘ ਲਹਿਰਾ(ਗੀਤ) ,ਗਾਇਕਾ ਰਾਜਬੀਰ ਕੌਰ(ਗੀਤ), ਅਮਰਜੀਤ ਸਿੰਘ ਚਾਹਲ, ਗਾਇਕ ਮਨਰਾਜ ਹਸਨ (ਗ਼ਜ਼ਲ) ਪ੍ਰੋ: ਕਸ਼ਮੀਰਾ ਸਿੰਘ, ਰਾਜਵੀਰ ਸਿੰਘ ਮਾਨ (ਮਾਨ ਸਾਹਿਬ ਦੇ ਸਪੁੱਤਰ)  , ਸੁਰਜੀਤ ਕਲਸੀ, ਨਿਰਮਲ ਗਿੱਲ, ਦਰਸ਼ਨ ਥਿੰਦ, ਪਿਆਰਾ ਸਿੰਘ ਬਾਜਵਾ, ਬਲਬੀਰ ਕੌਰ,ਮਲਕੀਤ ਸਿੰਘ ਗਿੱਲ( ਗੀਤ), ਇੰਦਰਜੀਤ ਸਿੰਘ ਮੁਕਤਸਰੀ (ਗੀਤ)ਪਲਵਿੰਦਰ ਸਿੰਘ ਰੰਧਾਵਾ(ਗੀਤ), ਦਰਸ਼ਨ ਸੰਘਾ, ਦਰਸ਼ਨ ਸਿੰਘ ਦੋਸਾਂਝ, ਇੰਦਰਜੀਤ ਸਿੰਘ ਧਾਮੀ,ਕੇਸਰ ਸਿੰਘ ਕੂਨਰ, ਕੁਲਦੀਪ ਕੌਰ ਪੰਨੂ ਅਤੇ ਮਾਨ ਸਾਹਿਬ ਦਾ ਪਰਿਵਾਰ ਸ਼ਾਮਿਲ ਹੋਏ । 

 ਅੰਤ ਵਿੱਚ ਸਾਹਿਤਕ ਅਤੇ ਸੰਗੀਤਕ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਸਭ ਦਾ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਅਤੇ  ਵਿਸ਼ੇਸ਼ ਤੌਰ ਤੇ ਮਾਨ ਸਾਹਿਬ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ  ਸਭਾ ਵੱਲੋਂ ਖਾਣ -ਪੀਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ।