13 ਜੁਲਾਈ ਨੂੰ ਹੋਣਗੇ ਫਾਈਨਲ ਮੁਕਾਬਲੇ-
ਵੈਨਕੂਵਰ,12 ਜੁਲਾਈ (ਮਲਕੀਤ ਸਿੰਘ, ਸੁਖਵੀਰ ਗਰੇਵਾਲ, ਮਾਂਗਟ )-ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਸਰੀ ਦੀ ਅਗਵਾਈ ਹੇਠ ਕੈਨੇਡਾ ਕੱਪ ਸਰੀ ਦੇ ਟੈਮਾਨਵਿਸ ਪਾਰਕ ਵਿੱਚ ਸ਼ੁਰੂ ਹੋ ਗਿਆ ਹੈ।ਕੈਨੇਡਾ ਕੱਪ ਦਾ ਉਦਘਾਟਨ ਸਰੀ ਦੀ ਮੇਅਰ ਬਰੈਂਡਾ ਲੌਕ,ਸਰੀ ਨਿਊਟਨ ਤੋਂ ਐਮ ਪੀ ਸੁੱਖ ਧਾਲੀਵਾਲ, ਐਮ ਐਲ ਏ ਮਨਦੀਪ ਧਾਲੀਵਾਲ,ਮਨਿਸਟਰ ਜਿਲ ਮੈਕਨਾਈਟ, ਐਮਐਲਏ ਜੈਸੀ ਸੁੰਨੜ, ਐਮਐਲਏ ਲਿੰਡਾ ਹੈਪਨਰ, ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਮਿਲ ਕੇ ਕੀਤਾ। ਇਸ ਮੌਕੇ ਪੰਜਾਬ ਤੋਂ ਸਾਬਕਾ ਮੰਤਰੀ ਤੇ ਸੰਗਰੂਰ ਤੋਂ ਐਮ ਪੀ ਮੀਤ ਹੇਅਰ ਵਿਸ਼ੇਸ਼ ਤੌਰ ਤੇ ਪੁੱਜੇ ਤੇ ਕਲੱਬ ਨੂੰ ਟੂਰਨਾਮੈਂਟ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਾਰੇ ਖਿਡਾਰੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ।ਮੇਅਰ ਨੇ ਇਸ ਮੌਕੇ ਇਸ ਮਿਆਰੀ ਟੂਰਨਾਮੈਂਟ ਲਈ ਮੇਜ਼ਬਾਨ ਕੱਲਬ ਨੂੰ ਵਧਾਈ ਦਿੱਤੀ ਤੇ ਸਾਰੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ਼ ਖੇਡਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵਲੋਂ ਮੇਅਰ ਵਲੋਂ ਟੈਮਾਨਵਿਸ ਪਾਰਕ ਵਿੱਚ ਤੀਜੀ ਟਰਫ ਲਗਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਗਈ।ਊਧਮ ਸਿੰਘ ਹੁੰਦਲ ਨੇ ਫੈਡਰਲ ਸਰਕਾਰ ਵਿੱਚ ਸੈਕਟਰੀ ਆਫ ਸਟੇਟ(ਇੰਟਰਨੈਸ਼ਨਲ ਡਿਵੈਲਪਮੈਂਟ) ਰਣਦੀਪ ਸਿੰਘ ਸਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਕੈਨੇਡਾ ਦੀ ਜੂਨੀਅਰ ਟੀਮ ਭੇਜਣ ਲਈ ਫੀਲਡ ਹਾਕੀ ਕੈਨੇਡਾ ਦਾ ਵੀ ਧੰਨਵਾਦ ਕੀਤਾ ਗਿਆ।12 ਜੁਲਾਈ ਨੂੰ ਕੈਨੇਡਾ ਕੱਪ ਦੇ ਮੈਚ ਸਵੇਰ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ 13 ਜੁਲਾਈ ਨੂੰ ਫਾਈਨਲ ਖੇਡੇ ਜਾਣਗੇ।ਉਦਘਾਟਨ ਮੌਕੇ ਉਹਨਾਂ ਨਾਲ ਸਾਬਕਾ ਮੰਤਰੀ ਡਾ ਗੁਲਜਾਰ ਚੀਮਾ, ਰੋਵਟ ਦਿਓਲ ਇਨ ਫਿਊਜ਼ਨ ਫਾਈਨੈਂਸਅਲ, ਮਿਲਨ ਮਾਨ, ਸਾਬਕਾ ਉਲੰਪੀਅਨ ਤੋਚੀ ਸੰਧੂ, ਪੰਜਾਬ ਤੋਂ ਐਮ ਪੀ ਮੀਤ ਹੇਅਰ,ਹਰਮੀਤ ਸਿੰਘ ਖੁੱਡੀਆਂ,ਸੋਨੀ ਝਾਵਰ,ਰਾਣਾ ਗਿੱਲ,ਸੁਰਿੰਦਰ ਸੰਘੇੜਾ,ਕੁਲਦੀਪ ਸਿੰਘ ਸਿੱਧੂ, ਸੁੱਖ ਪੰਧੇਰ,ਸੁਰੇਸ਼ ਕੁਮਾਰ,ਹਰਵੀਰ ਸਿੰਘ ਗਿੱਲ ਹਾਜ਼ਰ ਸਨ।





