ਵੈਨਕੂਵਰ, ( ਮਲਕੀਤ ਸਿੰਘ)- ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਸ਼ਹਿਰ ਕੈਮਲੂਪਸ ਦੇ ਓਵਰਲੈਂਡ ਪਾਰਕ ਚ ਵਾਲੀਵਾਲ ਖੇਡਦੇ ਸਮੇਂ ਅਚਾਨਕ ਦਰਿਆ ਚ ਡੁੱਬ ਜਾਣ ਵਾਲੇ ਭਾਰਤੀ ਮੂਲ ਦੇ ਕੌਮਾਤਰੀ ਵਿਦਿਆਰਥੀ ਦੀ ਲਾਸ਼ ਪੁਲਿਸ ਵੱਲੋਂ ਨੌ ਦਿਨਾਂ ਦੀ ਜਦੋਜਹਿਦ ਮਗਰੋਂ ਬਰਾਮਦ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਉਕਤ ਨੌਜਵਾਨ ਥੋਮਸ ਰਿਵਰਸ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ 6 ਜੁਲਾਈ ਨੂੰ ਵਾਲੀਵਾਲ ਨੂੰ ਫੜਨ ਦੀ ਕੋਸ਼ਿਸ਼ ਕਰਦਿਆਂ ਅਚਾਨਕ ਉਹ ਨੇੜਿਓ ਲੰਘਦੇ ਦਰਿਆ ਦੇ ਡੂੰਘੇ ਪਾਣੀ ਅੱਜ ਡੁੱਬ ਜਾਣ ਮਗਰੋਂ ਲਾਪਤਾ ਹੋ ਗਿਆ ਸੀ|
