Apr 23, 2026
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਕੈਨੇਡਾ ਦੇ ਕੌਮਾਂਤਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਮਨਿੰਦਰ ਸਿੱਧੂ ਦੇ ਸਰੀ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਸਰੀ ਫਲੀਟਵੁੱਡ ਪੋਰਟ ਕੈਲਸ ਤੋਂ ਐਮ ਪੀ ਗੁਰਬਖਸ਼ ਸੈਣੀ ਵੱਲੋਂ ਉਹਨਾਂ ਦੇ ਮਾਣ ਵਿਚ ਇਕ ਸਮਾਗਮ ਕਿੰਗਜ ਚਾਇਸ ਰੈਸਟੋਰੈਂਟ ਸਰੀ ਵਿਖੇ ਰੱਖਿਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਥਾਨਕ ਬਿਜਨਸਮੈਨ ਤੇ ਹੋਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ ਸਿੱਧੂ ਨੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਦੀ ਅਗਵਾਈ ਹੇਠ ਮੁਲਕ ਦੀ ਆਰਥਿਕਤਾ ਨੂੰ ਮਜਬੂਤ ਕਰਨ ਅਤੇ ਕਾਰੋਬਾਰੀਆਂ ਦੀ ਸਹਾਇਤਾ ਲਈ ਵਿਚਾਰ ਅਧੀਨ ਯੋਜਨਾਵਾਂ ਦਾ ਖੁਲਾਸਾ ਕੀਤਾ। ਉਹਨਾਂ ਟਰੰਪ ਟੈਰਿਫ ਦਾ ਮੁਕਾਬਲਾ ਕਰਨ ਅਤੇ ਅਮਰੀਕਾ ਨਾਲ ਦੁਵੱਲੇ ਵਪਾਰ ਲਈ ਗੱਲਬਾਤ ਚੋ ਸਾਕਾਰਤਮਕ ਨਤੀਜਿਆਂ ਦੀ ਉਮੀਦ ਕੀਤੀ। ਇਸ ਮੌਕੇ ਐਮ ਪੀ ਗੁਰਬਖਸ਼ ਸੈਣੀ ਨੇ ਸ ਸਿੱਧੂ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।