Mar 7, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਨਿਵਾਸੀ ਡਾ ਸੁਖਦੀਪ ਸਿੰਘ ਗਿੱਲ ਤੇ ਸ੍ਰੀਮਤੀ ਹਰਪ੍ਰੀਤ ਕੌਰ ਗਿੱਲ ਦੇ ਸਪੁੱਤਰ ਸੁਖਮਨਪ੍ਰੀਤ ਸਿੰਘ ਗਿੱਲ ਦਾ ਸ਼ੁਭ ਆਨੰਦ ਕਾਰਜ ਬੀਬਾ ਪਰਵੀਨ ਕੌਰ ਚੌਹਾਨ (ਸਪੁੱਤਰੀ ਸ ਪਰਮਜੀਤ ਸਿੰਘ ਚੌਹਾਨ ਤੇ ਸ੍ਰੀਮਤੀ ਬਲਤੇਜ ਕੌਰ ਚੌਹਾਨ) ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਰਿਵਰਸਾਈਡ ਬੈਂਕੁਇਟ ਹਾਲ ਸਰੀ ਵਿਖੇ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ। ਰਿਸੈਪਸ਼ਨ ਪਾਰਟੀ ਵਿਚ ਦੇਰ ਰਾਤ ਤੱਕ ਗੀਤ ਸੰਗੀਤ ਤੇ ਸਵਾਦਿਸ਼ਟ ਖਾਣਿਆਂ ਦਾ ਆਨੰਦ ਮਾਣਿਆ।