Mar 7, 2026

ਪੰਜਾਬੀ, ਯੂਕਰੇਨੀ, ਕੋਰੀਅਨ, ਚੀਨੀ, ਜਾਪਾਨੀ, ਅਫਗਾਨੀ, ਅਫਰੀਕੀ, ਮੈਕਸੀਕਨ, ਵੈਂਜੂਏਲਾ, ਬੁਲਗਾਰੀਆ ਤੇ ਮੂਲਨਿਵਾਸੀ ਸਭਿਆਚਾਰਕ ਵੰਨਗੀਆਂ ਨੇ ਚਿਤਰੇ ਕੈਨੇਡੀਅਨ ਬਹੁਸਭਿਆਚਾਰ ਦੇ ਰੰਗ-

ਐਮ ਪੀ ਸੁਖ ਧਾਲੀਵਾਲ, ਗੁਰਬਖਸ਼ ਸੈਣੀ, ਸੁਖਮਨ ਗਿੱਲ, ਜੈਸੀ ਸੁੰਨੜ, ਮਨਦੀਪ ਧਾਲੀਵਾਲ ਤੇ ਪੰਜਾਬ ਤੋਂ ਨਵਦੀਪ ਸਿੰਘ ਬੱਬੂ ਬਰਾੜ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ-

ਸਰੀ ( ਦੇ ਪ੍ਰ ਬਿ, ਮਾਂਗਟ )- ਬੀਤੀ ਸ਼ਾਮ ਸੀ-ਫੇਸ ਫੋਕ ਆਰਟ ਐਂਡ ਕਲਚਰ ਸੁਸਾਇਟੀ ਵੱਲੋਂ ਕੈਨੇਡਾ ਚ ਵਸਦੇ ਵਿਭਿੰਨ ਭਾਈਚਾਰੇ ਤੇ ਉਹਨਾਂ ਦੇ ਸਭਿਆਚਾਰਕ ਰੰਗਾਂ ਦੀ ਰੰਗੋਲੀ ਨੂੰ ਇਕ ਮੰਚ ਉਪਰ ਪੇਸ਼ ਕਰਨ ਦਾ ਸ਼ਾਨਦਾਰ ਉਪਰਾਲਾ ਕੀਤਾ ਗਿਆ। ਕੈਨੇਡੀਅਨ ਬਹੁ ਸਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦੇ ਮਕਸਦ ਨੂੰ ਲੈਕੇ ਬਣਾਈ ਇਸ ਸੁਸਾਇਟੀ ਵਿਚ ਸ਼ਾਮਿਲ ਸਰਵਸ਼੍ਰੀ ਅੰਮ੍ਵਿਤ ਢੋਟ, ਕੰਵਲਜੀਤ ਮਾਨਾਂਵਾਲਾ, ਭੁਪਿੰਦਰ ਲੱਧੜ, ਪਰਮਿੰਦਰ ਧਾਲੀਵਾਲ, ਸ੍ਰੀਕਾਂਤ ਮੋਗੂਲਾਲਾ ,ਲੀਜ਼ਾ ਫੈਲਚਰ, ਮੈਡੀਸਨ ਫਲੈਚਰ, ਪਲਕਦੀਪ ਕੌਰ ਤੇ ਤਨਵੀਰ ਸਿੰਘ ਦੇ ਉਦਮ ਸਦਕਾ ਪਲੇਠੇ ਸਮਾਗਮ ਵਿਚ ਪੰਜਾਬੀ, ਯੂਕਰੇਨੀ, ਕੋਰੀਅਨ, ਚੀਨੀ, ਜਾਪਾਨੀ, ਅਫਗਾਨੀ, ਅਫਰੀਕੀ, ਮੈਕਸੀਕਨ, ਵੈਂਜੂਏਲਾ, ਬੁਲਗਾਰੀਆ ਤੇ ਮੂਲਨਿਵਾਸੀ ਜਿਸ ਵਿਚ ਮੈਟੀਜ਼ ਸਭਿਆਚਾਰ ਸ਼ਾਮਿਲ ਹਨ ਦੇ ਉਹ ਨਿਵੇਕਲੇ ਰੰਗ  ਵੇਖਣ ਨੂੰ ਮਿਲੇ ਜਿਹਨਾਂ ਦੀ ਬਦੌਲਤ ਕੈਨੇਡੀਅਨ ਬਹੁਸਭਿਆਚਾਰ ਦਾ ਇਕ ਖੂਬਸੂਰਤ ਗੁਲਦਸਤਾ ਆਪਣੀ ਮਹਿਕ ਬਿਖੇਰਦਾ ਹੈ।

ਇਸ ਸਮਾਗਮ ਦੌਰਾਨ ਜਿਥੇ ਵੱਡੀ ਗਿਣਤੀ ਵਿਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਹਾਜ਼ਰ ਸਨ ਉਥੇ ਉਘੀਆਂ ਸਿਆਸੀ ਤੇ ਸਮਾਜਿਕ ਹਸਤੀਆਂ ਨੇ ਸ਼ਮੂਲੀਅਤ ਕਰਦਿਆਂ ਪ੍ਰਬੰਧਕਾਂ ਦੇ ਇਸ ਨਿਵੇਕਲੇ ਉਪਰਾਲੇ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਸੀਨੀਅਰ ਲਿਬਰਲ ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸੈਣੀ, ਕੰਸਰਵੇਟਿਵ ਐਮ ਪੀ ਸੁਖਮਨ ਗਿੱਲ, ਸਿੱਖਿਆ ਮੰਤਰੀ ਜੈਸੀ ਸੁੰਨੜ, ਐਮ ਐਲ ਏ ਮਨਦੀਪ ਧਾਲੀਵਾਲ, ਸਾਬਕਾ ਮੰਤਰੀ ਗੈਰੀ ਬੈਗ, ਐਮ ਐਲ ਏ ਆਮਨਾ ਸ਼ਾਹ, ਐਲ ਐਲ ਏ ਸਟਰਕੋ,  ਡੈਲਟਾ ਮੇਅਰ ਜੌਰਜ ਹਾਰਵੀ ਤੋਂ ਇਲਾਵਾ ਉਘੇ ਬਿਜਨਸਮੈਨ ਅਵਤਾਰ ਸਿੰਘ ਰਾਜਾ ਗਿੱਲ, ਕ੍ਰਿਪਾਲ ਮਾਂਗਟ, ਕਬੱਡੀ ਪ੍ਰੋਮੋਟਰ ਇੰਦਰਜੀਤ ਰੂਮੀ, ਉਘੇ ਰੀਐਲਟਰ ਆਈਕ ਸੇਖੋਂ, ਬਿੱਲਾ ਗਿੱਲ ਸੁਪਰ ਡੀਲ ਫਰਨੀਚਰ, ਪ੍ਰੋ ਗੋਪਾਲ ਸਿੰਘ ਬੁੱਟਰ, ਪ੍ਰਭਜੋਤ ਬਰਾੜ, ਜਸਵਿੰਦਰ ਬਾਜਵਾ ਏਸ ਇੰਸੋਰੈਂਸ , ਗੁਰਦੀਪ ਸਿੱਧੂ, ਉਘੇ ਗਾਇਕ ਤੇਜੀ ਸੰਧੂ, ਰੇਡੀਓ ਹੋਸਟ ਗੁਰਬਾਜ ਬਰਾੜ, ਡਾ ਜਸਵਿੰਦਰ ਦਿਲਾਵਰੀ ,  ਦੇਸ਼ ਪ੍ਰਦੇਸ਼ ਟਾਈਮ ਅਖਬਾਰ ਦੇ ਮੁਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ,  ਨੈਬ ਚਾਹਲ,  ਨਵਲਪ੍ਰੀਤ ਰੰਗੀ, ਕੁਲਦੀਪ ਸਿੰਘ ਸੇਖੋਂ ਸਮੇਤ ਹੋਰ ਕਈ ਸਨਮਾਨਿਤ ਵਿਅਕਤੀ ਵੀ ਹਾਜ਼ਰ ਸਨ। ਪੰਜਾਬ ਦੇ ਜਿਲਾ ਫਰੀਦਕੋਟ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਜੋ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਦਾ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਬੱਬੂ ਬਰਾੜ ਵਲੋਂ ਆਪਣੇ ਸਵਰਗੀ ਪਿਤਾ ਤੇ ਸਿੱਖਿਆ ਮੰਤਰੀ ਰਹੇ ਸ ਅਵਤਾਰ ਸਿੰਘ ਬਰਾੜ ਦੀ ਜੀਵਨੀ ਪੁਸਤਕ ਵੀ ਪ੍ਰਮੁੱਖ ਹਸਤੀਆਂ ਨੂੰ ਭੇਟ ਕੀਤੀ ਗਈ। ਇਸ ਸਮਾਗਮ ਦੀ ਜੀਕੇਐਮ ਮੀਡੀਆ ਦੇ ਜਰਨੈਲ ਸਿੰਘ ਖੰਡੋਲੀ ਵਲੋਂ ਲਾਈਵ ਕਵਰੇਜ ਕੀਤੀ ਗਈ। ਪ੍ਰਬੰਧਕਾਂ ਵਲੋਂ ਸਮਾਗਮ ਦੇ ਅਖੀਰ ਵਿਚ ਸਭਿਆਚਾਰਕ ਟੀਮਾਂ, ਉਹਨਾਂ ਦੇ ਮੁਖੀਆਂ ਤੋਂ ਇਲਾਵਾ ਪ੍ਰਮੁੱਖ ਹਸਤੀਆਂ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ ਤੇ ਆਏ ਲੋਕਾਂ ਦਾ ਧੰਨਵਾਦ ਕੀਤਾ।