Mar 7, 2026

Screenshot

ਐਬਸਫੋਰਡ ( ਦੇ ਪ੍ਰ ਬਿ)-ਵੈਲੀ ਯੁਨਾਈਟਡ ਕਲਚਰਲ ਕਲੱਬ ਐਬਸਫੋਰਡ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਮੇਲਾ ਪੰਜਾਬੀਆਂ ਦਾ ਮਿਤੀ 23 ਅਗਸਤ ਦਿਨ ਸ਼ਨੀਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ ਮਨਜਿੰਦਰ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਵਲੋਂ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ। ਮੇਲੇ ਵਿਚ ਪੰਜਾਬ ਤੋਂ ਕਈ ਨਾਮਵਰ ਕਲਾਕਾਰ ਪਹੁੰਚ ਰਹੇ ਹਨ ਜਿਹਨਾਂ ਵਿਚ ਧੀਰਾ ਗਿੱਲ, ਕੌਰ ਮਨਦੀਪ, ਸੁੱਚਾ ਰੰਗੀਲਾ-ਕੌਰ ਮੈਂਡੀ, ਅਮਰ ਸੈਂਹਬੀ, ਰਮਨ ਗਿੱਲ, ਗਿੱਲ ਅਖਾੜੇਵਾਲਾ, ਸਾਬ ਪਨਗੋਟਾ, ਭੁਪਿੰਦਦਰ ਗਿੱਲ-ਪ੍ਰੀਤ ਲਾਲੀ, ਦੀਪਾ ਬਿਲਾਸਪੁਰੀ, ਦੀਪ ਕੌਰ, ਇੰਦਰ ਢੱਟ- ਰਣਜੀਤ ਕੌਰ ਪ੍ਰਮੁੱਖ ਹਨ। ਮੇਲੇ ਦੌਰਾਨ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ ਜਿਸ ਕੈਲ ਦੋਸਾਂਝ ਨਾਲ ਫੋਨ ਨੰਬਰ 604-619-1064 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੇਲੇ ਦੀ ਸਪਾਂਸਰਸ਼ਿਪ ਅਤੇ ਹੋਰ ਸਹਿਯੋਗ ਜਾਂ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਹਰਜੋਤ ਸੰਧੂ ਨਾਲ ਫੋਨ ਨੰਬਰ ਫੋਨ ਨੰਬਰ  778-240-9959 , ਜਤਿੰਦਰ ਗਿੱਲ ਨਾਲ 604-832-4000 ਜਾਂ ਲਖਵੀਰ ਮਾਨ ਨਾਲ 604-751-3208 ਤੇ ਸੰਪਰਕ ਕੀਤਾ ਜਾ ਸਕਦਾ ਹੈ।