Mar 7, 2026

ਧਰਮਜੀਤ ਮੰਡ ਦਾ ਫਾਰਮ ਅਤੇ ਪੰਜਾਬੀ ਨੌਜਵਾਨਾਂ ਦੀ ਕਾਫੀ ਸ਼ਾਪ ਦੇਖ ਕੇ ਆਨੰਦ ਆਇਆ ਅਤੇ ਪੁਸਤਕ ਭੇਂਟ ਕੀਤੀ-

ਬਰੈਂਪਟਨ, 31 ਜੁਲਾਈ –  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਮੁਸਲਿਮ ਮਹਿਲਾ ਡਾ. ਸਫਦਰ ਸਮਾਇਰਾ ਨੂੰ ਇੱਕ ਸਮਾਗਮ ਦੌਰਾਨ ਮਿਲਣ ਦਾ ਮੌਕਾ ਲੱਗਿਆ ਜਿਸ ਦਾ ਆਯੋਜਨ ਆਲੀਸ਼ਾਨ ਹੋਟਲ ਵਿੱਚ ਅਮੀਰ ਖਾਨ, ਹਬੀਬੁਦੀਨ, ਗੁਰਬਚਨ ਸਿੰਘ ਬਨਵੈਤ, ਰਣਵੀਰ ਸਿੰਘ ਅਤੇ ਰੁਸਨੈਨ ਅਕਬਰ ਵੱਲੋਂ ਕੀਤਾ ਗਿਆ। ਇੱਥੇ ਅੰਤਰਰਾਸ਼ਟਰੀ ਪੱਧਰ ‘ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜਬੂਤ ਕਰਨ ਲਈ ਵਿਚਾਰਾਂ ਹੋਈਆਂ। ਇੱਥੇ ਹੀ ਸਮਾਗਮ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਰਕਬਾ ਲੁਧਿਆਣਾ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਜਸਵਿੰਦਰ ਸਿੰਘ ਬਿੱਟਾ ਨੇ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ। ਇਸ ਸਮੇਂ ਕੈਨੇਡਾ ਤੋਂ ਕਰਤਾਰਪੁਰ ਸਾਹਿਬ ਆਈ ਸੰਗਤਾਂ ਦੀ ਬੱਸ ਦੇ ਵੀ ਦਰਸ਼ਨ ਕੀਤੇ। ਬਰੈਮਟਨ ਕੈਨੇਡਾ ਦੇ ਬਾਹਰਲੇ ਏਰੀਏ ਵਿੱਚ ਜਦੋਂ ਅਮਰਪ੍ਰੀਤ ਔਲਖ, ਕ੍ਰਿਸ਼ਨ ਕੁਮਾਰ ਬਾਵਾ ਅਤੇ ਨਿਰਮਲ ਸਿੰਘ ਗਰੇਵਾਲ ਨੂੰ ਘੁਮਾਉਣ ਲਈ ਲੈ ਕੇ ਗਏ ਤਾਂ ਅੰਬਾਲਾ ਅਤੇ ਅੰਮ੍ਰਿਤਸਰ ਤੋਂ ਆਏ ਨੌਜਵਾਨਾਂ ਵੱਲੋਂ ਤਿਆਰ ਕੀਤੀ ਵੈਨਟੇਜ ਕੈਫੇ ‘ਤੇ ਜਾ ਕੇ ਵੱਖਰੀ ਕਿਸਮ ਦੀ ਖੁਸ਼ੀ ਅਤੇ ਆਨੰਦ ਆਇਆ ਅਤੇ ਪੰਜਾਬੀ ਨੌਜਵਾਨਾਂ ਦੀ ਕਾਫੀ ਸ਼ਾਪ ਬਣੀ ਖਿੱਚ ਦਾ ਕੇਂਦਰ ਦੇਖ ਕੇ ਮਾਣ ਮਹਿਸੂਸ ਹੋਇਆ।

                   ਇਸ ਤੋਂ ਬਾਅਦ ਐਲਮ ਸਾਨੂੰ ਆਪਣੇ ਕਰੀਬੀ ਮਿੱਤਰ ਲੁਧਿਆਣਾ ਦੇ ਪਿੰਡ ਭੁੱਟਾ ਦੇ ਜੰਪਲ ਧਰਮਜੀਤ ਮੰਡ ਦੇ ਫਾਰਮ ‘ਤੇ ਲਿਆਇਆ ਜਿੱਥੇ ਲੱਗੀ ਘੁਲਾੜੀ, ਸਟੱਡ ਫਾਰਮ, ਖੁੱਲੇ ਖੇਤ, ਟਰੈਕਟਰ, ਸਾਗ ਮੱਕੀ ਦੀ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਮੱਖਣ, ਲੱਸੀ, ਦਹੀਂ ਕੈਨੇਡਾ ਵਿੱਚ ਪੰਜਾਬ ਦੀ ਅਨੋਖੀ ਤਸਵੀਰ ਪੇਸ਼ ਕਰ ਰਹੇ ਸਨ। ਇਸ ਸਮੇਂ ਬਲਜੀਤ ਸਿੰਘ, ਹਰਜੀਤ ਸਿੰਘ, ਅਮਰਜੀਤ ਕੌਰ, ਪਰਮਜੀਤ ਕੌਰ, ਰਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।