ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਏਜੀਏਐਮ ਐਟਰਟੇਨਮੈਂਟ ਵਲੋਂ ਕੈਨੇਡਾ ਡੇਅ ਨੂੰ ਸਮਰਪਿਤ ਗੱਲਾਂ ਪੰਜਾਬੀ ਦੀਆਂ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸ਼ੋਅ ਦੇ ਪ੍ਰੋਮੋਟਰ ਵਿਵੇਕ ਮਹਾਜਨ ਤੇ ਮੁਕੇਸ਼ ਨਡਿਆਲ ਦੀ ਮਿਹਨਤ ਸਦਕਾ ਸ਼ੋਅ ਪੂਰੀ ਤਰਾਂ ਸੋਲਡ ਰਿਹਾ। ਪ੍ਰੋਗਰਾਮ ਦੌਰਾਨ ਪ੍ਰਸਿਧ ਗਾਇਕ ਜਸਵੰਤ ਸੰਦੀਲਾ , ਸੁਖਵਿੰਦਰ ਸੁਖੀ, ਮਨਜੀਤ ਰੂਪੋਵਾਲੀਆ ਤੇ ਸਿਮਰਨ ਸਹੋਤਾ ਨੇ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸ਼ੋਅ ਦੌਰਾਨ ਪ੍ਰਬੰਧਕਾਂ ਵਲੋਂ ਉਘੇ ਗਾਇਕ ਜਸਵੰਤ ਸੰਦੀਲਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਅਤੇ ਮਨਜੀਤ ਰੂਪੋਵਾਲੀਆ ਤੇ ਸੁਖਵਿੰਦਰ ਸੁੱਖੀ ਨੂੰ ਨੂੰ ਬੈਸਟ ਗਾਇਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰਬੰਧਕੀ ਕਮੇਟੀ ਵਿਚ ਸ਼ਾਮਿਲ ਵਿਵੇਕ ਮਹਾਜਨ, ਮੁਕੇਸ਼ ਨਡਿਆਲ ਅਤੇ ਮੁੱਖ ਮਹਿਮਾਨ ਵਜੋਂ ਪੁੱਜੇ ਐਮ ਪੀ ਦਲਵਿੰਦਰ ਸਿੰਘ ਗਿੱਲ ਵਲੋਂ ਪ੍ਰਦਾਨ ਕੀਤੇ ਗਏ।
ਕੈਪਸ਼ਨ- ਤਸਵੀਰ ਵਿਚ ਸਨਮਾਨਿਤ ਸ਼ਖਸੀਅਤਾਂ ਨਾਲ ਜੱਸੀ ਨਈਅਰ, ਟਿੰਮੀ ਸ਼ਰਮਾ, ਕਰਮਪਾਲ ਸਿੱਧੂ, ਅੰਮ੍ਰਿਤ ਵਿਰਦੀ, ਅਜੇ ਦਿਓਲ, ਵਿਵੇਕ ਮਹਾਜਨ ਤੇ ਮੁਕੇਸ਼ ਨਡਿਆਲ ਖੜੇ ਦਿਖਾਈ ਦੇ ਰਹੇ ਹਨ।

