Mar 7, 2026

ਸਰੀ ( ਦੇ ਪ੍ਰ ਬਿ)-ਬੀਤੇ ਦਿਨ ਉਘੇ ਇੰਸੋਰੈਂਸ ਸਲਾਹਕਾਰ ਤੇ ਕੌਇਨ ਕਾਰ ਰੈਂਟਲ ਦੇ ਮਾਲਕ ਸ ਗੁਰਪ੍ਰੀਤ ਸਿੰਘ ਗਿੱਲ ਤੇ ਸ੍ਰੀਮਤੀ ਹਰਭਜਨ ਕੌਰ ਗਿੱਲ ਦੀ ਸਪੁਤਰੀ ਬੀਬਾ ਸੁਖਪ੍ਰੀਤ ਕੌਰ ਗਿੱਲ ਦਾ ਸ਼ੁਭ ਆਨੰਦ ਕਾਰਜ ਕਾਕਾ ਦਾਨਵੀਰ ਸਿੰਘ ਚੱਠਾ (ਸਪੁੱਤਰ ਸ ਬਲਬੀਰ ਸਿੰਘ ਚੱਠਾ ਤੇ ਸ੍ਰੀਮਤੀ ਕੁਲਦੀਸ਼ ਕੌਰ) ਨਾਲ ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਤੇ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।