ਕੈਲਗਰੀ ( ਦਲਵੀਰ ਜੱਲੋਵਾਲੀਆ)- ਉਘੇ ਇੰਸੋਰੈਂਸ ਸਲਾਹਕਾਰ ਹਰਪਿੰਦਰ ਸਿੰਘ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦੇ ਬੇਟੇ ਸਹਿਜ ਸਿੱਧੂ ਦਾ 18ਵਾਂ ਜਨਮ ਦਿਨ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਮਨਾਇਆ ਗਿਆ। ਸਹਿਜ ਸਿੱਧੂ ਦੇ ਜਨਮ ਦਿਨ ਦੇ ਸਬੰਧ ਵਿਚ ਗੁਰੂ ਨਾਨਕ ਸਿੱਖ ਸੈਂਟਰ 739, 81 ਸਟਰੀਟ ਸਾਉਥ ਵੈਸਟ ਕੈਲਗਰੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਵੱਡੀ ਗਿਣਤੀ ਰਿਸ਼ਤੇਦਾਰਾਂ ਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁੱਜੀਆਂ ਉਘੀਆਂ ਹਸਤੀਆਂ ਵਿਚ ਸ਼ਾਮਿਲ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਦਲਵਿੰਦਰ ਗਿੱਲ, ਜਗਦੀਪ ਸਿੰਘ ਸਾਂਝਾ ਪੰਜਾਬ, ਗੁਰਲਾਲ ਮਾਣੂਕੇ, ਜੱਸੀ ਨਈਅਰ, ਹੈਪੀ ਮਾਨ, ਜਤਿੰਦਰ ਲੰਮੇ, ਰਿਸ਼ੀ ਨਾਗਰ, ਕੁਲਦੀਪ ਹੀਰ, ਹਰਬੰਸ ਬੁੱਟਰ, ਸ਼ਵੀ ਸਿੰਘ, ਸਤਵਿੰਦਰ ਸਿੰਘ ਤੇ ਹੋਰਾਂ ਨੇ ਸਹਿਜ ਸਿੱਧੂ ਨੂੰ ਜਨਮ ਦਿਨ ਤੇ ਅਸ਼ੀਰਵਾਦ ਦਿੰਦਿਆਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨੂੰ ਵਧਾਈਆਂ ਦਿੱਤੀਆਂ।

