– ਤੀਰਥ ਗਾਖਲ ਫੈਡਰੇਸ਼ਨ ਦੀ ਅਗਵਾਈ ‘ਚ ਟਰਾਂਟੋ ਕਬੱਡੀ ਕੱਪ ‘ਚ ਲਵਾਂਗੇ ਭਾਗ- ਬਲਜੀਤ ਸੰਧੂ
ਸਾਨ ਫਰਾਂਸਿਸਕੋ-(ਐਸ ਅਸ਼ੋਕ ਭੌਰਾ) ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ ਦੀ ਇੱਕ ਵਿਸ਼ੇਸ਼ ਇਕੱਤਰਤਾ ਇਥੇ ਮਡੈਸਟੋ ਵਿਖੇ ਪ੍ਰਧਾਨ ਤੀਰਥ ਸਿੰਘ ਗਾਖਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਪ੍ਰਧਾਨ ਵਲੋਂ ਮੁੱਖ ਸਰਪ੍ਰਸਤ ਸ ਸਤਵੰਤ ਸਿੰਘ ਸੰਘੇੜਾ ਤੇ ਸਲਾਹਕਾਰ ਕਮੇਟੀ ਤੇ ਹਾਜਰ ਖੇਡ ਕਲੱਬਾਂ ਦੇ ਮੁਖੀ,ਕਬੱਡੀ ਪ੍ਰੇਮੀ ਤੇ ਫੈਡਰੇਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਨ ਉਪਰੰਤ ਕਬੱਡੀ ਦੀ ਬਿਹਤਰੀ ਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਵਿਸ਼ਵ ਕਬੱਡੀ ਕੱਪਾਂ ਨੂੰ ਨਵੀਂ ਰੂਪ ਰੇਖਾ ਦੇਣ ‘ਤੇ ਵਿਚਾਰ ਕਰਨ ਲਈ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਸੰਧੂ ਨੂੰ ਅਗਲੀ ਕਾਰਵਾਈ ਕਰਨ ਲਈ ਕਿਹਾ। ਸ ਸੰਧੂ ਨੇ ਮਾਂ ਖੇਡ ਕਬੱਡੀ ਲਈ ਸਿਰਜੇ ਜਾ ਰਹੇ ਇਤਿਹਾਸਕ ਕਾਰਜ ‘ਚ ਸਹਿਯੋਗ ਕਈ ਸਾਰਿਆਂ ਨੂੰ ਸਤਿਕਾਰ ਦੇਂਦਿਆ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਨਾਲ ਅਮਰੀਕਾ ਦੀਆਂ 24 ਖੇਡ ਕਲੱਬਾਂ ਜੁੜ ਗਈਆਂ ਨੇ ਜੋ ਵਿਸ਼ਵ ਵਿੱਚ ਕਬੱਡੀ ਨੂੰ ਹੋਰ ਬੇਹਤਰੀਨ ਸੇਵਾਵਾਂ ਦੇਣ ਲਈ ਫੈਡਰੇਸ਼ਨ ਦਾ ਸਹਿਯੋਗ ਕਰਨਗੀਆਂ।ਬਲਜੀਤ ਸਿੰਘ ਸੰਧੂ ਹੋਰਾਂ ਸਾਰੀਆਂ ਕਲੱਬਾਂ ਦਾ ਧੰਨਵਾਦ ਕਰਦੀਆਂ ਹਾਂ ਇਹ ਅਹਿਦ ਲਿਆ ਕਿ ਸਾਰੇ ਪ੍ਰਧਾਨ ਤੀਰਥ ਸਿੰਘ ਗਾਖਲ ਨਾਲ ਕਬੱਡੀ ਦੀ ਬੇਹਤਰੀ ਲਈ ਕੀਤੇ ਜਾ ਰਹੇ ਕਾਰਜਾਂ ‘ਚ ਮੋਢੇ ਨਾਲ ਮੋਢਾ ਲਾ ਕੇ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ।ਮੀਟਿੰਗ ਵਿੱਚ ਫੈਡਰੇਸ਼ਨ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਨਾਲ ਨਾਲ ਸਮੂਹਿਕ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗੀ ਕਲੱਬਾਂ ਵੱਲੋਂ ਫੰਡ ਦੇਣਾ,ਟੋਰੋਂਟੋ ਵਿੱਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਵਿੱਚ ਫੈਡਰੇਸ਼ਨ ਦੀ ਅਗਵਾਈ ‘ਚ ਸ਼ਾਮਿਲ ਹੋਣਾ ਤੇ ਅਗਲੇ ਮਹੀਨਿਆਂ ਵਿੱਚ ਉੱਤਰੀ ਅਮਰੀਕਾ ‘ਚ ਹੋਣ ਵਾਲੇ ਵਿਸ਼ਵ ਕਬੱਡੀ ਕੱਪਾਂ ਦੀ ਰੂਪ ਰੇਖਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ,ਜਿਸ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਮੌਕੇ ਤੇ ਕਬੱਡੀ ਪ੍ਰਮੋਟਰ ਬਾਬਾ ਜੋਹਨ ਸਿੰਘ ਗਿੱਲ ਤੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਨੇ ਵੀ ਆਪਣੇ ਵਿਚਾਰਾਂ ਚ ਕਿਹਾ ਕਿ ਨਵੀਂ ਫੈਡਰੇਸ਼ਨ ਤੀਰਥ ਸਿੰਘ ਗਾਖਲ ਦੀ ਅਗਵਾਈ ਹੇਠ ਕਬੱਡੀ ਦੇ ਵਿਕਾਸ ਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਲਈ ਯੋਗ ਅਗਵਾਈ ਦੇਣ ਦੇ ਪੂਰਨ ਸਮਰੱਥ ਹੈ ਤੇ ਸਾਰਿਆਂ ਨੂੰ ਫੈਡਰੇਸ਼ਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।ਜਨਰਲ ਸਕੱਤਰ ਬਲਜੀਤ ਸੰਧੂ ਨੇ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਉਹ ਕਬੱਡੀ ਨੂੰ ਸਮਰਪਿਤ ਨੇ ਤੇ ਉਹ ਇਹ ਅਹਿਮ ਜਿੰਮੇਵਾਰੀ ਨੂੰ ਨਿਭਾ ਕੇ ਹੋਰ ਵੀ ਖੁਸ਼ੀ ਮਹਿਸੂਸ ਕਰਨਗੇ ਤੇ ਤੀਰਥ ਸਿੰਘ ਗਾਖਲ ਨਾਲ ਕੰਮ ਕਰਕੇ ਕਬੱਡੀ ਨੂੰ ਹੋਰ ਅੱਗੇ ਲੈ ਕੇ ਜਾਣ ਵਿੱਚ ਉਨ੍ਹਾਂ ਹੌਸਲਾ ਤੇ ਬਲ ਵੀ ਮਿਲੇਗਾ।
ਫੋਟੋਃ ਮੀਟਿੰਗ ‘ਚ ਸ਼ਾਮਲ ਮਾਂ ਖੇਡ ਕਬੱਡੀ ਨੂੰ ਸਮਰਪਿਤ ਅਹਿਮ ਸਖਸ਼ੀਅਤਾਂ।

