Mar 7, 2026

ਵੈਨਕੂਵਰ ,6 ਅਗਸਤ (ਮਲਕੀਤ ਸਿੰਘ )-ਗੋਲਫ ਲੀਫ ਕੈਰੀਅਰ ,ਜੰਕਸ਼ਨ ਹੋਮਜ ਲਿਮਿਟਡ ਅਤੇ ਸਿਹਾਰ ਹੋਮਜ਼ ਦੇ ਸਾਂਝੇ ਉਦਮ ਸਦਕਾ 9 ਅਗਸਤ ਨੂੰ ਸਰੀ ਦੇ ਬੈਲ ਸੈਂਟਰ ਚ ‘ਕੈਨੇਡਾ ਟੂਰ 2025’ ਰੰਗਾਂਰੰਗ ਪ੍ਰੋਗਰਾਮ ਕਰਵਾਏ ਜਾਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਲੱਖੀ ਲਾਸੋਈ   ਅਤੇ ਪਰਦੀਪ ਪੰਧੇਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਪ੍ਰਤੀ ਪੰਜਾਬੀ ਭਾਈਚਾਰੇ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ  9 ਅਗਸਤ ਨੂੰ ਸ਼ਾਮੀ 6.30 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਾਮ ਚ ਉੱਘੇ ਪੰਜਾਬੀ ਗਾਇਕ  ਪਵਿੱਤਰ ਲਾਸੋਈ ਅਤੇ ਸੱਜਣ  ਅਦੀਬ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ।