Mar 7, 2026

ਬਟਾਲਾ ( ਅੰਮ੍ਰਿਤ ਪਵਾਰ)- ਪਿੰਡ ਬੁੱਜਿਆਂਵਾਲੀ ਵਿਖੇ ਹਰ ਸਾਲ ਸੰਤ ਮਨੀ ਦਾਸ ਜੀ ਦਾ ਸਲਾਨਾ ਮੇਲਾ ਹੁੰਦਾ ਹੈ ਤੇ ਬਾਅਦ ਵਿੱਚ ਸ਼ਾਮ ਨੂੰ  ਪੰਜਾਬ ਦੀ ਮਾਂ ਖੇਡ ਕਬੱਡੀ ਦਾ ਟੂਰਨਾਮੈਂਟ ਤੇ ਇਹ ਸੰਗਤ ,ਨਗਰ ਦੇ ਸਹਿਯੋਗ ,ਜੋਗਾ ਸਿੰਘ ਯੂ ਕੇ ਦੇ ਥਾਪੜੇ ਨਾਲ ਗੁਰਦੇਵ ਸਿੰਘ ਪਵਾਰ ਬਾਊ ਕਰਵਾਉਂਦੇ ਹਨ।ਇਸ ਵਾਰ ਕੱਬਡੀ ਦਾ ਵਿਸ਼ਾਲ ਟੂਰਨਾਮੈਂਟ ਤੇ ਮੈਦਾਨ ਵਿੱਚ ਪੂਰੇ ਪ੍ਰਬੰਧ ਰੈਫਰੀ ,ਕੋਚ , ਕੁਮੇਂਟਰੀ ਤੇ ਲਾਈਵ ਤੇ ਮਾਝਾ ਪ੍ਰੈਸ ਕਲੱਬ ਦੇ ਦਿੱਗਜ ਸਭ ਦੀ ਹਾਜ਼ਰੀ ਵਿੱਚ ਬੂਰੀਆਂ ਦੇ ਦੁੱਧ ਮੱਖਣ ਨਾਲ ਪਲੇ ਖਿਡਾਰੀ ਆਏ ਤੇ ਰੇਡਾਂ ਪਾਈਆਂ ,ਕਬੱਡੀ ਦੇ ਨਜ਼ਾਰੇ। ਖੱਖ ਦੇ ਜਵਾਨਾਂ ਦੀ ਕੌਡੀ,ਰਟੌਲ ,ਧਨੋਆ ਤੇ ਨਵਾਂ ਪਿੰਡ ਦੇ ਖਿਡਾਰੀ ਅਸ਼ਕੇ ਨਜ਼ਾਰੇ ਆ ਗਏ।ਗੱਲ ਜਿੱਤ ਹਾਰ ਦੀ ਨਹੀਂ ਸੀ ਗੱਲ ਸੀ ਕਿ ਨਸ਼ਿਆਂ ਨੂੰ ਛੱਡ ਇਸ ਖੇਡ ਵੱਲ ਜਵਾਨੀ ਆਏ ਇਸ ਖੇਡ ਮੇਲੇ ਦਾ ਇਹ ਮੰਤਵ ਸੀ।ਜੇਤੂਆਂ ਤੇ ਵਧੀਆ ਖਿਡਾਰੀ ਰੇਡਰ ਨੂੰ ਨਗਦ ਇਨਾਮ ,ਸਨਮਾਨ ਦਿੱਤੇ ਗਏ।ਕੋਚ ਦੌਲਤ ਸਿੰਘ ਤੇ ਰੈਫਰੀ ਦਾ ਵਿਸੇਸ਼ ਸਨਮਾਨ ਹੋਇਆ ਤੇ ਪੰਜਾਬ 7 ਟੀਵੀ ਤੇ ਲਾਈਵ ਦੇਖ ਸੰਸਾਰ ਨੂੰ ਪਤਾ ਚਲਿਆ ਕਿ ਬੁਜਿਆਂਵਾਲੀ ਦੇ ਬਾਊ ਗੁਰਦੇਵ ਤੇ ਪਿੰਡ ਨੇ ਕਬੱਡੀ ਦਾ ਮਹਾਂ ਕੁੰਭ ਕਰਵਾਇਆ ਹੈ ।ਇਸ ਮੌਕੇ ਮਹਾਂ ਪੁਰਸ਼ ਕੈਲਾਸ਼ ਰਾਮ,ਸਮਰ ਲਵ ,ਤੇ ਬੱਲੀ ਰੰਧਾਵਾ ਪਤਰਕਾਰ ਏ ਮਹਾਨ ਤੇ ਓਹਨਾਂ ਦੀ ਰਈਆ ਤੱਕ ਦੀ ਪ੍ਰੈਸ ਟੀਮ ਤੇ ਫ਼ਿਲਮ ਪੱਤਰਕਾਰ ਅੰਮ੍ਰਿਤ ਪਵਾਰ ਦਾ ਸਨਮਾਨ ਹੋਇਆ।ਕੰਵਲ ਪਵਾਰ ਸੋਨਾ ਡਰਾਈਵਰ ,ਕੰਨੀ,ਲਾਲ , ਗਿੰਦੁ ਤੇ ਹੋਰ ਕਬੱਡੀ ਪਿਆਰੇ ਮੌਜੂਦ ਰਹੇ ਤੇ ਟੂਰਨਾਮੈਂਟ ਸਮਾਪਤ ਹੁੰਦੇ ਹੀ ਇੰਦਰ ਦੇਵਤਾ  ਖੁਸ਼ੀ ਵਿੱਚ ਵਰਿਆ ।