Mar 7, 2026

ਵੈਨਕੂਵਰ ,8 ਅਗਸਤ (ਮਲਕੀਤ ਸਿੰਘ)- ਕੈਨੇਡਾ ਦੀ ਉਭਰਦੀ ਟੈਨਿਸ ਖਿਡਾਰਨ ਵਿਕਟੋਰੀਆ ਮਾਬੋਕੋ ਨੇ ਨੈਸ਼ਨਲ ਬੈਂਕ ਓਪਨ ਦੇ ਸੈਮੀਫਾਈਨਲ ਮੈਚ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੁਨੀਆਂ ਦੀ ਪ੍ਰਸਿੱਧ ਟੈਨਸ ਖਿਡਾਰਨ ਇਲਨਾ ਰੇਬਿਕਨਾ ਨੂੰ ਤਿੰਨ  ਪੜਾਵਾਂ ਦੇ ਦਿਲਚਸਪ ਟਾਈ ਬਰੇਕਰ ਮੈਚ ਵਿੱਚ ਹਰਾ ਕੇ ਆਪਣੀ ਕੈਰੀਅਰ ਦਾ ਸਭ ਤੋਂ ਵੱਡਾ ਮੁਕਾਮ ਹਾਸਲ  ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ| ਇਸ ਮੈਚ ਦੇ ਸ਼ੁਰੂਆਤ ਵਿੱਚ ਰੇਬਿਕਿੰਨਾਂ ਨੇ ਪਹਿਲੇ ਪੜਾਅ 6-1  ਨਾਲ ਜਿੱਤ ਕੇ ਮਜਬੂਤ ਸ਼ੁਰੂਆਤ ਕੀਤੀ ਪਰ ਦੂਜੇ ਪੜਾਅ ਵਿੱਚ ਮੋਬਾਕੇ ਨੇ ਆਪਣੇ ਮਨੋਬਲ ਅਤੇ ਹਿੰਮਤ ਦਾ ਕਮਾਲ ਦਿਖਾਉਂਦਿਆਂ 7-5 ਅੰਕਾਂ ਦੇ ਨਾਲ ਆਪਣੀ ਵਿਰੋਧੀ ਖਿਡਾਰਨ ਨੂੰ ਪਛਾੜ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ| ਕੁੱਲ 2  ਘੰਟੇ 46 ਮਿੰਟ ਚੱਲੇ ਇਸ ਮੈਚ  ਚ ਆਪਣੀ ਸ਼ਾਨਦਾਰ ਜਿੱਤ ਮਗਰੋਂ ਭਾਵਕ ਹੋਈ 18 ਸਾਲਾ ਟੈਨਿਸ  ਵਿਕਟੋਰੀਆ ਮਬੋਕੋ ਨੇ ਕਿਹਾ ਕਿ ਉਸ ਦਾ ਅਗਲਾ ਨਿਸ਼ਾਨਾ ਕੈਨੇਡਾ ਲਈ ਫਾਈਨਲ ਮੁਕਾਬਲਾ  ਜਿੱਤਣ  ਹੈ|
ਕੈਪਸ਼ਨ -ਟੈਨਿਸ ਖਿਡਾਰਨ  ਵਿਕਟੋਰੀਆ ਮਬਾਕੋ ਦੀ ਇੱਕ ਤਸਵੀਰ|