ਵੈਨਕੂਵਰ, 8 ਅਗਸਤ (ਮਲਕੀਤ ਸਿੰਘ )-ਵਿਕਟੋਰੀਆ ਸਪੋਰਟਸ ਕਲੱਬ ਅਤੇ ਸਥਾਨਕ ਭਾਈਚਾਰੇ ਦੇ ਸਾਂਝੇ ਉਦਮ ਸਦਕਾ 9 ਅਤੇ 10 ਅਗਸਤ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਚ ਇੱਕ ਖੇਡ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ| ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਰਮ ਸੰਧੂ ਨੇ ਦੱਸਿਆ ਕਿ ਇਸ ਮੌਕੇ ਤੇ ਮਰਦ ਖਿਡਾਰੀਆਂ ਦੇ ਸ਼ੋਕਰ ਮੁਕਾਬਲੇ ,ਵਾਲੀਬਾਲ ਮੁਕਾਬਲੇ ਅਤੇ ਰੱਸਾ ਕਸੀ ਮੁਕਾਬਲੇ ਕਰਵਾਏ ਜਾਣਗੇ ਇਸੇ ਤਰ੍ਹਾਂ ਔਰਤਾਂ ਦੇ ਰਸਕਸੀ ਮੁਕਾਬਲੇ ,ਮਿਊਜੀਕਲ ਚੇਅਰ ਮੁਕਾਬਲੇ ਅਤੇ ਨੌਜਵਾਨਾਂ ਦੇ ਸ਼ੋਕਰ ਮੁਕਾਬਲਿਆਂ ਤੋਂ ਇਲਾਵਾ ਹਰੇਕ ਵਰਗ ਦੀ ਉਮਰ ਦੇ ਦੌੜ ਮੁਕਾਬਲੇ ਵੀ ਕਰਵਾਏ ਜਾਣਗੇ|
ਕੈਪਸਨ ਖੇਡ ਮੇਲੇ ਦਾ ਪੋਸਟਰ
