Apr 23, 2026

ਕੈਲਗਰੀ ( ਦਲਵੀਰ ਜੱਲੋਵਾਲੀਆ)-ਬੀਸੀ ਯੁਨਾਈਟਡ ਕਬੱਡੀ ਫੈਡਰੇਸ਼ਨ ਤੇ ਲਾਲੀ ਢੇਸੀ ਫਰੈਂਡਜ਼  ਕਲੱਬ ਕੈਲਗਰੀ ਵਲੋਂ ਸਥਾਨਕ ਕਬੱਡੀ ਪ੍ਰੋਮੋਟਰਾਂ ਤੇ ਕਬੱਡੀ ਪ੍ਰੇਮੀਆਂ ਦੇ ਸਹਿਯੋਗ ਨਾਲ ਇਸ 16 ਅਗਸਤ ਦਿਨ ਸ਼ਨੀਵਾਰ ਨੂੰ 2815 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ ਵਿਖੇ ਕੈਲਗਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਮਰਹੂਮ ਕਬੱਡੀ ਪ੍ਰੋਮੋਟਰ ਲਾਲੀ ਢੇਸੀ ਦੀ ਯਾਦ ਨੂੰ ਸਮਰਪਿਤ ਇਸ ਕਬੱਡੀ ਕੱਪ ਦੌਰਾਨ ਕੌਮਾਂਤਰੀ ਪੱਧਰ ਦੀਆਂ 6 ਟੀਮਾਂ ਭਾਗ ਲੈਣਗੀਆਂ ਜਿਹਨਾਂ ਵਿਚ ਪ੍ਰਸਿੱਧ ਕਬੱਡੀ ਖਿਡਾਰੀ ਦੁੱਲਾ, ਸੁਲਤਾਨ, ਜੀਵਨ ਮਾਣੂਕੇ, ਸ਼ੀਲੂ ਬੋਲਟ ਤੇ ਖਿਡਾਰੀ ਵਿਸ਼ੇਸ਼ ਰੂਪ ਵਿਚ ਭਾਗ ਲੈਣਗੇ। ਬੀਤੇ ਦਿਨ ਇਸ ਕਬੱਡੀ ਕੱਪ ਸਬੰਧੀ ਇਕ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਕਬੱਡੀ ਪ੍ਰੋਮੋਟਰ ਜਸਕੀਰਤ ਬਰਾੜ, ਕਰਮਪਾਲ ਸਿੱਧੂ, ਮੇਜਰ ਬਰਾੜ, ਰਾਜਪਾਲ ਸਿੱਧੂ,  ਜਸਪਾਲ ਭੰਡਾਲ, ਰਣਜੀਤ ਵਿਰਕ, ਗੁਰਲਾਲ ਮਾਣੂਕੇ, ਹਰਪ੍ਰੀਤ ਬਰਾੜ, ਸ਼ਰਨ ਬਰਾੜ, ਜਤਿੰਦਰ ਸਹੇੜੀ ਤੇ ਹੋਰ ਹਾਜ਼ਰ ਸਨ। ਉਹਨਾਂ ਕਬੱਡੀ ਪੋਸਟਰ ਜਾਰੀ ਕਰਦਿਆਂ ਸਮੂਹ ਕਬੱਡੀ ਪ੍ਰੇਮੀਆਂ ਤੇ ਸਥਾਨਕ ਲੋਕਾਂ ਨੂੰ ਇਸ ਕਬੱਡੀ ਕੱਪ ਵਿਚ ਹੁੰਮਹੁਮਾਕੇ ਪੁੱਜਣ ਦੀ ਅਪੀਲ ਕੀਤੀ।