Mar 7, 2026

ਐਬਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਹਰ ਸਾਲ ਦੀ ਤਰਾਂ ਕੌਂਸਲਰ ਸੇਵਾਵਾਂ ਲਈ ਕੈਂਪ ਅੱਜ 9 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਖਾਲਸਾ ਦੀਵਾਨ ਸੁਸਾਇਟੀ  ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕੈਂਪ ਦੌਰਾਨ ਕੌਂਸਲੇਟ ਜਨਰਲ ਵੈਨਕੂਵਰ ਦੇ ਅਧਿਕਾਰੀ ਪਹੁੰਚ ਰਹੇ ਹਨ ਜੋ ਕੌਂਸਲਰ ਸੇਵਾਵਾਂ ਪ੍ਰਦਾਨ ਕਰਨਗੇ। ਲੋੜਵੰਦ ਲੋਕ ਕੈਂਪ ਵਿਚ ਪਹੁੰਚਕੇ ਭਾਰਤੀ ਪਾਸਪੋਰਟ ਨਵਿਆਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਇੰਡੀਅਨ ਪਾਸਪੋਰਟ ਸੁਰੈਂਡਰ ਸਰਟੀਫਿਕੇਟ, ਓ ਸੀ ਆਈ, ਭਾਰਤੀ ਮੂਲ ਦੇ ਐਪਲੀਕੈਂਟ ਲਈ ਐਂਟਰੀ ਵੀਜ਼ਾ, ਅਟੈਸਟੇਸ਼ਨ ( ਇੰਡੀਅਨ ਪਾਸਪੋਰਟ ਹੋਲਡਰ) ਅਤੇ ਲਾਈਫ ਸਰਟੀਫਿਕੇਟ ਨਾਲ ਸਬੰਧਿਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

ਇਸੇ ਦੌਰਾਨ ਸਿਖਸ ਫਾਰ ਜਸਟਿਸ ਵਲੋਂ ਇਸ ਕੌਂਸਲਰ ਕੈਂਪ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਵਲੋਂ ਜਾਰੀ ਇਕ ਪੋਸਟਰ ਵਿਚ ਭਾਰਤੀ ਕੌਂਸਲ ਜਨਰਲ ਮੈਸਕੂਈ ਰੁੰਗਸੁੰਗ ਦੀ ਤਸਵੀਰ ਲਗਾਕੇ ਇਸ ਕੌਂਸਲਰ ਸੇਵਾਵਾਂ ਕੈਂਪ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੈ।