ਸਰੀ ( ਦੇ ਪ੍ਰ ਬਿ)- ਫਲੀਟਵੁੱਡ ਪੋਰਟ ਕੈਲਸ ਤੋਂ ਲਿਬਰ ਐਮ ਪੀ ਗੁਰਬਖਸ਼ ਸਿੰਘ ਸੈਣੀ ਵਲੋਂ ਆਪਣੇ ਹਲਕੇ ਦੇ ਲੋਕਾਂ, ਵੋਟਰਾਂ, ਸਮਰਥਕਾਂ ਲਈ ਸਾਲਾਨਾ ਬਾਰਬੀਕਿਊ ਪਾਰਟੀ ਫਲੀਟਵੁੱਡ ਪਾਰਕੇ ਵਿਖੇ 30 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੱਖੀ ਗਈ ਹੈ। ਉਹਨਾਂ ਹਲਕੇ ਦੇ ਲੋਕਾਂ ਨੂੰ ਆਪਸੀ ਮੇਲਜੋਲ ਤੇ ਸਬੰਧਾਂ ਦੀ ਮਜ਼ਬੂਤੀ ਲਈ ਬਾਰਬੀਕਿਊ ਪਾਰਟੀ ਵਿਚ ਪੁੁੱਜਣ ਦਾ ਸੱਦਾ ਦਿੱਤਾ ਹੈ।
ਫਲੀਟਵੁੱਡ ਪਾਰਕ 15802-80 ਐਵਨਿਊ ਤੇ ਸਥਿਤ ਹੈ।

